post

Jasbeer Singh

(Chief Editor)

Business

ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ

post-img

ਤਨਿਸ਼ਕ ਨੇ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ ਨਵੀਂ ਦਿੱਲੀ, 10 ਜਨਵਰੀ 2026 : ਟਾਟਾ ਸਮੂਹ ਦੀ ਭਾਰਤ ਦੀ ਸਭ ਤੋਂ ਵੱਡੀ ਜਿਊਲਰੀ ਰਿਟੇਲ ਬ੍ਰਾਂਡ ਤਨਿਸ਼ਕ ਨੇ ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਨੂੰ ਬਾਂਡ ਦਾ ਨਵਾਂ ਚਿਹਰਾ ਐਲਾਨਿਆ ਹੈ। ਇਹ ਐਲਾਨ ਤਨਿਸ਼ਕ ਦੇ ਲਗਾਤਾਰ ਵਿਕਾਸ ਦੀ ਦਿਸ਼ਾ 'ਚ ਇਕ ਅਹਿਮ ਕਦਮ ਹੈ। ਅਨਨਿਆ ਦੇ ਨਾਲ ਇਹ ਸਾਂਝੇਦਾਰੀ ਆਧੁਨਿਕਤਾ, ਸਵੈ-ਪ੍ਰਗਟਾਵੇ ਅਤੇ ਸਾਰਥਕਤਾ 'ਤੇ ਬ੍ਰਾਂਡ ਦੇ ਨਵੇਂ ਫੋਕਸ ਨੂੰ ਦਰਸਾਉਂਦੀ ਹੈ, ਨਾਲ ਹੀ ਅੱਜ ਦੀਆਂ ਆਤਮ-ਵਿਸ਼ਵਾਸੀ ਅਤੇ ਸਟਾਈਲ-ਸੁਚੇਤ ਔਰਤਾਂ ਨਾਲ ਤਨਿਸ਼ਕ ਦੇ ਮਜ਼ਬੂਤ ਜੁੜਾਅ ਨੂੰ ਹੋਰ ਮਜ਼ਬੂਤ ਕਰਦੀ ਹੈ । ਤਨਿਸ਼ਕ ਕਰ ਰਿਹਾ ਹੈ 10 ਹਜ਼ਾਰ ਤੋਂ ਵਧ ਡਾਇਮੰਡ ਡਿਜ਼ਾਈਨ ਪੇਸ਼ ਫੈਸਟੀਵਲ ਆਫ ਡਾਇਮੌਡਸ' ਤਹਿਤ ਤਨਿਸ਼ਕ 10,000 ਤੋਂ ਵੱਧ ਡਾਇਮੰਡ ਡਿਜ਼ਾਈਨ ਪੇਸ਼ ਕਰ ਰਿਹਾ ਹੈ, ਜੋ ਈਅਰਰਿੰਗਸ, ਈਅਰਕਫਸ, ਸੂਈ-ਧਾਗੇ, ਡ੍ਰਾਪਸ, ਹੂਪਸ, ਸਟੱਡਸ, ਰਿੰਗਸ, ਨੈਕਵੀਅਰ, ਬੈਂਗਲਸ, ਬੈਸਲੇਟਸ ਸਮੇਤ ਕਈ ਸ਼੍ਰੇਣੀਆਂ 'ਚ ਉਪਲੱਬਧ ਹਨ। 20,000 ਰੁਪਏ ਤੋਂ ਸ਼ੁਰੂ ਹੋਣ ਵਾਲੇ ਡਿਜ਼ਾਈਨਾਂ ਅਤੇ ਹੀਰੇ ਦੀ ਕੀਮਤ 'ਤੇ ਫਲੈਟ 20 ਫੀਸਦੀ. ਦੀ ਛੋਟ ਨਾਲ ਇਹ ਫੈਸਟੀਵਲ ਬਿਹਤਰੀਨ ਕਾਰੀਗਰੀ, ਡਿਜ਼ਾਈਨ ਦੀ ਸ਼ੁੱਧਤਾ ਅਤੇ ਭਰੋਸੇ ਨਾਲ ਸਮਝੌਤਾ ਕੀਤੇ ਬਿਨਾਂ ਕੁਦਰਤੀ ਹੀਰਿਆਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਦੀ ਤਨਿਸ਼ਕ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ।

Related Post

Instagram