ਸੋਨਾਲੀਕਾ ਟ੍ਰੈਕਟਰਜ਼ ਨੇ ਪੂਰੇ ਕੀਤੇ 30 ਸਾਲ ਚੰਡੀਗੜ੍ਹ, 16 ਜਨਵਰੀ 2026 : ਸੋਨਾਲੀਕਾ ਟ੍ਰੈਕਟਰਜ਼ ਜਿਸ ਨੇ ਭਾਰਤੀ ਕਿਸਾਨਾਂ ਨਾਲ ਸਾਂਝੇਦਾਰੀ ਦੇ 30 ਸਾਲ ਪੂਰੇ ਕਰ ਲਏ ਹਨ ਅੱਜ ਦੇ ਸਮੇਂ ਵਿਚ ਇਕ ਗਲੋਬਲ ਕਾਰੋਬਾਰ ਦਾ ਇਕ ਸਮੂਹ ਬਣ ਚੁੱਕੀ ਹੈ। ਕਿਥੋਂ ਸ਼ੁਰੂ ਹੋਈ ਸੀ ਇਹ ਕੰਪਨੀ ਸੋਨਾਲੀਕਾ ਟ੍ਰੈਕਟਰਜ ਜੋ ਕਿ ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਤੋਂ ਸ਼ੁਰੂ ਹੋਈ ਸੀ ਅੱਜ ਇਹ ਕੰਪਨੀ 1.1 ਅਰਬ ਅਮਰੀਕੀ ਡਾਲਰ ਦਾ ਗਲੋਬਲ ਕਾਰੋਬਾਰ ਬਣ ਚੁੱਕੀ ਹੈ । ਸੋਨਾਲੀਕਾ ਭਾਰਤ ਦੀ ਤੀਜੀ ਸਭ ਤੋਂ ਵੱਡੀ ਟੈਕਟਰ ਨਿਰਮਾਤਾ, ਦੇਸ਼ ਦੀ ਨੰਬਰ-1 ਟੈਕਟਰ ਐਕਸਪੋਰਟਰ ਅਤੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਟ੍ਰੈਕਟਰ ਕੰਪਨੀ ਹੈ । ਸੋਨਾਲੀਕਾ 150 ਤੋਂ ਵਧ ਦੇਸ਼ਾਂ ਵਿਚ 2 ਹਜ਼ਾਰ ਤੋਂ ਜਿ਼ਆਦਾ ਮਾਡਲ ਨਾਲ ਹੈ ਮੌਜੂਦ ਐੱਲ. ਡੀ. ਮਿੱਤਲ ਵੱਲੋਂ ਸਥਾਪਤ ਕੰਪਨੀ ਨੇ ਕਿਸਾਨ-ਕੇਂਦਰਿਤ ਤਕਨੀਕ, ਵਰਟੀਕਲ ਇੰਟੀਗੇਸ਼ਨ ਅਤੇ ਇਨ-ਹਾਊਸ ਮੈਨੂਫੈਕਚਰਿੰਗ `ਤੇ ਜ਼ੋਰ ਦਿੱਤਾ। ਅੱਜ ਸੋਨਾਲੀਕਾ 150 ਤੋਂ ਵੱਧ ਦੇਸ਼ਾਂ `ਚ 2,000 ਤੋਂ ਜਿਅਿਾਦਾ ਮਾਡਲਜ਼ ਨਾਲ ਮੌਜੂਦ ਹੈ। ਕੰਪਨੀ ਦੀ ਪਾਰਦਰਸ਼ੀ ਮੁੱਲ ਨੀਤੀ, ਮਜ਼ਬੂਤ ਸਰਵਿਸ ਨੈੱਟਵਰਕ ਅਤੇ ਖੇਤਰ-ਵਿਸ਼ੇਸ਼ ਨਵੀਨਤਾਵਾਂ ਨੇ ਕਿਸਾਨਾਂ ਦਾ ਭਰੋਸਾ ਵਧਾਇਆ ਅਤੇ ਸੋਨਾਲੀਕਾ ਨੂੰ. ਗਲੋਬਲ ਪਛਾਣ ਦਿਵਾਈ।
