post

Jasbeer Singh

(Chief Editor)

Business

ਰੁਪਇਆ 7 ਪੈਸੇ ਟੁੱਟ ਕੇ 89.94 ਪ੍ਰਤੀ ਡਾਲਰ 'ਤੇ ਬੰਦ

post-img

ਰੁਪਇਆ 7 ਪੈਸੇ ਟੁੱਟ ਕੇ 89.94 ਪ੍ਰਤੀ ਡਾਲਰ 'ਤੇ ਬੰਦ ਮੁੰਬਈ, 9 ਜਨਵਰੀ 2026 : ਰੁਪਇਆ ਜੋ ਕਿ ਵੀਰਵਾਰ ਨੂੰ 7 ਪੈਸੇ ਟੁੱਟ ਕੇ 89.94 (ਆਰਜ਼ੀ) ਪ੍ਰਤੀ ਡਾਲਰ 'ਤੇ ਬੰਦ ਹੋਇਆ ਨਾਲ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਵਿਦੇਸ਼ੀ ਪੂੰਜੀ ਦੀ ਨਿਕਾਸੀ ਅਤੇ ਡਾਲਰ ਦੇ ਮਜ਼ਬੂਤ ਰੁਖ ਨਾਲ ਘਰੇਲੂ ਮੁਦਰਾ 'ਤੇ ਦਬਾਅ ਵਧਿਆ । ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਇਆ ਖੁੱਲ੍ਹਿਆ 89.96 ਪ੍ਰਤੀ ਡਾਲਰ 'ਤੇ ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਦੱਸਿਆ ਕਿ ਅਮਰੀਕਾ ਦੇ ਜ਼ਿਆਦਾ ਕਰ (ਟੈਰਿਫ਼) ਲਾਏ ਜਾਣ ਦੇ ਸ਼ੱਕ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰ ਰੁਖ ਨੇ ਸਥਾਨਕ ਮੁਦਰਾ 'ਤੇ ਹੋਰ ਦਬਾਅ ਪਾਇਆ । ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਇਆ 89.96 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ 89.73 ਤੋਂ 90.13 ਪ੍ਰਤੀ ਡਾਲਰ ਦੇ ਵਿਚਾਲੇ ਇਸ ਨੇ ਕਾਰੋਬਾਰ ਕੀਤਾ। ਆਖਿਰ 'ਚ ਇਹ 89.94 (ਆਰਜ਼ੀ) ਪ੍ਰਤੀ ਡਾਲਰ 'ਤੇ ਬੰਦ ਹੋਇਆ, ਜੋ ਪਿਛਲੇ ਬੰਦ ਭਾਅ ਤੋਂ 7 ਪੈਸੇ ਦੀ ਗਿਰਾਵਟ ਹੈ।

Related Post

Instagram