ਚੀਨੀ ਡੋਰ ਨਾਲ ਧੌਣ ਵੱਢੇ ਜਾਣ `ਤੇ ਅਧਿਆਪਕ ਦੀ ਮੌਤ ਜੌਨਪੁਰ, 12 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਜੌਨਪੁਰ `ਚ ਪਾਬੰਦੀਸ਼ੁਦਾ ਚੀਨੀ ਡੋਰ ਨਾਲ ਹੋਏ ਹਾਦਸੇ `ਚ ਇਕ 40 ਸਾਲਾ ਨਿੱਜੀ ਸਕੂਲ ਦੇ ਅਧਿਆਪਕ ਦੀ ਮੌਤ ਹੋ ਗਈ । ਪੁਲਸ ਮੁਤਾਬਕ ਘਟਨਾ ਲਗਭਗ 8 ਵਜੇ ਕੋਤਵਾਲੀ ਖੇਤਰ ਸਥਿਤ ਸ਼ਾਸਤਰੀ ਪੁੱਲ ਤੇ ਵਾਪਰੀ ਪੁਲਸ ਅਨੁਸਾਰ ਘਟਨਾ ਵੀਰਵਾਰ ਸਵੇਰੇ ਲੱਗਭਗ 8 ਵਜੇ ਕੋਤਵਾਲੀ ਖੇਤਰ ਸਥਿਤ ਸ਼ਾਸਤਰੀ ਪੁਲ `ਤੇ ਹੋਈ, ਜਦੋਂ ਉਮਰਪੁਰ ਹਰਿਬੰਧਨਪੁਰ ਨਿਵਾਸੀ ਸੰਜੀਵ ਤਿਵਾੜੀ ਆਪਣੀ ਬੇਟੀ ਨੂੰ ਸਕੂਲ ਛੱਡ ਕੇ ਪਰਤ ਰਹੇ ਸਨ। ਪੁਲਸ ਸੁਪਰਡੈਂਟ (ਸ਼ਹਿਰੀ) ਆਯੂਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਪੁਲ ਪਾਰ ਕਰਦਿਆਂ ਹੀ ਸੜਕ `ਤੇ ਲਟਕ ਰਹੀ ਚੀਨੀ ਡੋਰ ਉਨ੍ਹਾਂ ਦੀ ਧੌਣ `ਚ ਫਸ ਗਈ, ਜਿਸ ਨਾਲ ਉਨ੍ਹਾਂ ਨੂੰ ਡੂੰਘੀ ਸੱਟ ਲੱਗ ਗਈ। ਅਚਾਨਕ ਹੋਏ ਹਾਦਸੇ ਨਾਲ ਉਨ੍ਹਾਂ ਦਾ ਮੋਟਰਸਾਈਕਲ ਤੋਂ ਕੰਟਰੋਲ ਵਿਗੜ ਗਿਆ ਅਤੇ ਉਹ ਮੌਕੇ `ਤੇ ਹੀ ਡਿੱਗ ਪਏ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਸਹਾਇਤਾ ਦੇ ਕੇ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
