post

Jasbeer Singh

(Chief Editor)

Patiala News

ਅੱਜ ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਅਧਿਆਪਕ ਦਿਵਸ

post-img

ਅੱਜ ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਅਧਿਆਪਕ ਦਿਵਸ ਪਟਿਆਲਾ : ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਬਹੁਤ ਹੀ ਮਹੱਤਵਪੂਰਣ ਅਤੇ ਖੁਸ਼ਨੁਮਾ ਦਿਨ ਅਧਿਆਪਕ ਦਿਵਸ ਮਨਾਇਆ ਗਿਆ ਜੋ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮੋਹ ਦੀਆਂ ਤੰਦਾਂ ਦੀ ਅਗਵਾਈ ਭਰਦਾ ਹੈ। ਕਹਿੰਦੇ ਹਨ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ ਕੁਝ ਇਸ ਤਰ੍ਹਾਂ ਦਾ ਹੀ ਮਾਹੌਲ ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਵਿਹੜੇ ਵਿੱਚ ਦੇਖਣ ਨੂੰ ਮਿਲਿਆ ਵਿਦਿਆਰਥੀਆਂ ਦਾ ਇਸ ਦਿਵਸ ਨੂੰ ਮਨਾਉਣ ਦਾ ਉਤਸ਼ਾਹ ਕੁਝ ਵੱਖਰਾ ਹੀ ਸੀ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਪ੍ਤੀ ਆਪਣੀਆਂ ਭਾਵਨਾਵਾਂ ਨੂੰ ਲਿਖਤੀ ਜਾਮਾ ਪਹਿਨਾਉਦੇ ਹੋਏ ਆਪਣੇ ਅਧਿਆਪਕਾਂ ਨੂੰ ਬਹੁਤ ਹੀ ਸੁੰਦਰ ਕਾਰਡ ਭੇਟ ਕੀਤੇ। ਵਿਦਿਆਰਥੀਆਂ ਨੇ ਇਸ ਦਿਨ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਆਪਣੇ ਅਧਿਆਪਕਾਂ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਵੀ ਲਈਆਂ। ਇਸ ਤੋਂ ਇਲਾਵਾ ਉਹ ਪਲ ਵੇਖਣ ਵਾਲਾ ਸੀ ਜਦੋਂ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਮਿਲ ਕੇ ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਵਿਹੜੇ ਵਿੱਚ ਧਮਾਲ ਪਾਈ ਜਿਸ ਨਾਲ ਸਕੂਲ ਦਾ ਵਿਹੜਾ ਗੂੰਜ ਉਠਿਆ । ਵਿਦਿਆਰਥੀਆਂ ਦੁਆਰਾ ਆਪਣੇ ਪਿਆਰੇ ਅਧਿਆਪਕਾਂ ਲਈ ਆਧਿਆਪਕਾਂ ਨਾਲ ਸੰਬੰਧਿਤ ਕਵਿਤਾਵਾਂ, ਗੀਤ ਅਤੇ ਸ਼ਾਇਰੋ- ਸਾਇਰੀ ਵੀ ਸੁਣਾਈ। ਅਧਿਆਪਕ ਇਸ ਸਮੇਂ ਬਹੁਤ ਭਾਵੁਕ ਹੋ ਉੱਠੇ ਅਤੇ ਉਹਨਾਂ ਦੁਆਰਾ ਇਸ ਦਿਨ ਦਾ ਖੂਬ ਆਨੰਦ ਵੀ ਮਾਣਿਆ ਗਿਆ। ਸਕੂਲ ਦੇ ਡਾਇਰੈਕਟਰ ਸਰਦਾਰ ਸਵਰਨ ਸਿੰਘ ਸੋਢੀ ਅਤੇ ਸਕੂਲ ਦੇ ਵਾਈਸ ਚੇਅਰਮੈਨ ਸਰਦਾਰ ਕਰਨੈਲ ਸਿੰਘ ਅਰੋੜਾ ਜੀ ਨੇ ਅਧਿਆਪਕਾਂ ਦੇ ਕਾਰਜਾਂ ਦੀ ਪ੍ੰਸਸਾ ਕਰਦੇ ਹੋਏ ਅਧਿਆਪਕਾਂ ਨੂੰ ਅਧਿਆਪਕਾਂ ਦਿਵਸ ਦੀਆਂ ਵਧਾਈਆਂ ਦਿੱਤੀਆਂ । ਸਮਾਗਮ ਦੇ ਅੰਤ ਵਿੱਚ ਸਕੂਲ ਦੇ ਪਿ੍ੰਸੀਪਲ ਡਾ. ਪੂਨਮ ਅਰੋੜਾ ਨੇ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਅਧਿਆਪਕਾਂ ਨੂੰ ਦੱਸਿਆ ਕਿ ਅਧਿਆਪਕ ਤੋਂ ਬਿਨਾਂ ਵਿਦਿਆਰਥੀ ਤੇ ਵਿਦਿਆਰਥੀ ਤੋਂ ਬਿਨਾਂ ਆਧਿਆਪਕ ਅਧੂਰੇ ਹਨ । ਸਕੂਲ ਦੀ ਮੈਨੇਜਮੈਂਟ ਦੁਆਰਾ ਵੀ ਅਧਿਆਪਕਾਂ ਦੇ ਮਾਣ ਸਤਿਕਾਰ ਵਿੱਚ ਉਹਨਾਂ ਨੂੰ ਬਹੁਤ ਹੀ ਸੁੰਦਰ ਗਿਫਟ ਭੇਂਟ ਕੀਤੇ ਗਏ ਅਤੇ ਅਧਿਆਪਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਦਿਨ ਦੀ ਛਾਪ ਹਰ ਇੱਕ ਅਧਿਆਪਕ ਦੇ ਮਨ ਤੇ ਉਕੇਰੀ ਗਈ।

Related Post