
ਮੌਕ ਡਰਿੱਲ ਲਈ ਬੱਚਿਆਂ ਦੀਆਂ ਟੀਮਾਂ ਨੇ ਪ੍ਰਦਰਸ਼ਨ ਕੀਤੇ : ਡਾਇਰੈਕਟਰ ਰੈਣੂ ਹੰਸਪਾਲ
- by Jasbeer Singh
- October 16, 2024

ਮੌਕ ਡਰਿੱਲ ਲਈ ਬੱਚਿਆਂ ਦੀਆਂ ਟੀਮਾਂ ਨੇ ਪ੍ਰਦਰਸ਼ਨ ਕੀਤੇ : ਡਾਇਰੈਕਟਰ ਰੈਣੂ ਹੰਸਪਾਲ ਪਟਿਆਲਾ : ਅਜ ਦੇ ਸਮੇਂ ਵਿੱਚ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ, ਘਰੇਲੂ ਘਟਨਾਵਾਂ ਸਮੇਂ ਆਪਣੇ ਬਚਾਅ, ਜਾਨੀ ਅਤੇ ਮਾਲੀ ਨੁਕਸਾਨ ਰੋਕਣ ਲਈ ਟਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਜ਼ਰੂਰੀ ਹਨ ਇਸ ਲਈ ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਕਾਕਾ ਰਾਮ ਵਰਮਾ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ, ਪੁਲਿਸ ਇੰਸਪੈਕਟਰ ਕਰਮਜੀਤ ਕੌਰ ਅਤੇ ਏ ਐਸ ਆਈ ਰਾਮ ਸ਼ਰਨ ਦੀ ਅਗਵਾਈ ਹੇਠ ਅੱਠ ਟੀਮਾਂ ਬਣਾਈਆਂ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ। ਖਤਰੇ ਦਾ ਸਾਇਰਨ ਸੁਣਦੇ ਸਾਰ, ਵਿਦਿਆਰਥੀ ਅਧਿਆਪਕ ਐਸੰਬਲੀ ਪੁਆਇੰਟ ਤੇ ਇਕਠੇ ਹੋਏ, ਟੀਮਾਂ ਨੇ ਆਪਣੇ ਆਪਣੇ ਰਾਹਤ ਕਾਰਜਾਂ ਲਈ ਤੁਰੰਤ ਕੰਮ ਕੀਤੇ। ਕਾਕਾ ਰਾਮ ਵਰਮਾ ਨੇ ਦਸਿਆ ਕਿ ਅਚਾਨਕ ਹੋਣ ਵਾਲੀਆਂ ਆਫਤਾਵਾਂ ਸਮੇਂ ਭੱਜਦੋੜ, ਹਫੜਾ ਦਫੜੀ, ਟ੍ਰੇਨਿੰਗ ਅਤੇ ਅਭਿਆਸ ਦੀ ਕਮੀਂ ਕਰਕੇ ਵੱਧ ਨੁਕਸਾਨ ਹੁੰਦੇ ਹਨ। ਉਨ੍ਹਾਂ ਨੇ ਅਲਾਰਮ, ਐਸੰਬਲੀ ਪੁਆਇੰਟ, ਕਾਉਂਟਿੰਗ ਕਰਨ, ਕੰਟਰੋਲ ਰੂਮ, ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ, ਫ਼ਸਟ ਏਡ ਸੀ ਪੀ ਆਰ ਕਰਨਾ , ਫਾਇਰ ਫਾਇਰਿੰਗ, ਸਿਲੰਡਰਾਂ ਦੀ ਠੀਕ ਵਰਤੋਂ, ਹੈਲਪ ਲਾਈਨ ਨੰਬਰਾਂ ਤੇ ਸੰਪਰਕ ਕਰਨ, ਜ਼ਖਮੀਆਂ ਦੀ ਲਿਸਟਾਂ ਤਿਆਰ ਕਰਨਾ, ਚੋਰਾਂ ਦੀ ਰੋਕਥਾਮ ਆਦਿ ਲਈ ਟੀਮਾਂ ਬਣਾਈਆਂ ਜਿਨ੍ਹਾਂ ਨੇ ਬਹੁਤ ਵਧੀਆ ਸ਼ਾਨਦਾਰ ਪ੍ਰਦਰਸ਼ਨ ਕੀਤੇ। ਪ੍ਰਿੰਸੀਪਲ ਸ਼੍ਰੀਮਤੀ ਜਸਜੀਤ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਉਨ੍ਹਾਂ ਦੇ ਅਧਿਆਪਕਾਂਂ ਬੱਚਿਆਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਆਫ਼ਤ ਪ੍ਰਬੰਧਨ ਦੀ ਜਾਣਕਾਰੀ ਮਿਲੀ ਹੈ ਉਨ੍ਹਾਂ ਕਿਹਾ ਕਿ ਕਾਕਾ ਰਾਮ ਵਰਮਾ ਅਤੇ ਇਨ੍ਹਾਂ ਦੇ ਸਾਥੀ, ਸਿਖਿਆ ਸੰਸਥਾਵਾਂ ਵਿਖ਼ੇ ਟਰੇਨਿੰਗ ਦੇਕੇ, ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ, ਪ੍ਰਸ਼ੰਸਾਯੋਗ ਉਪਰਾਲੇ ਕਰ ਰਹੇ ਹਨ, ਇਸ ਤਰ੍ਹਾਂ ਦੀਆ ਮੌਕ ਡਰਿੱਲਾਂ ਹਰ ਖੇਤਰ ਵਿੱਚ ਹੋਣੀਆਂ ਚਾਹੀਦੀਆਂ ਹਨ।