post

Jasbeer Singh

(Chief Editor)

Patiala News

ਤੀਨ ਬਾਣ ਧਾਰੀ ਸੇਵਾ ਮੰਡਲ ਵਲੋਂ 14ਵੀਂ ਖਾਟੂ ਸਿ਼ਆਮ-ਸਾਲਾਸਰ ਧਾਮ ਯਾਤਰਾ ਲਈ ਬਸ ਰਵਾਨਾ

post-img

ਤੀਨ ਬਾਣ ਧਾਰੀ ਸੇਵਾ ਮੰਡਲ ਵਲੋਂ 14ਵੀਂ ਖਾਟੂ ਸਿ਼ਆਮ-ਸਾਲਾਸਰ ਧਾਮ ਯਾਤਰਾ ਲਈ ਬਸ ਰਵਾਨਾ ਪਟਿਆਲਾ, 11 ਦਸੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਵਸਨੀਕਾਂ ਸੰਨੀ ਚਾਵਲਾ ਅਲੀਪੁਰ, ਰਵੀ ਬੱਬਰ ਪਾਤੜਾਂ, ਸੰਜੇ, ਰੋਕੀ, ਕਮਲ, ਯੋਗੀ, ਰਾਜੀਵ, ਕ੍ਰਿ਼ਸ਼ਨ, ਮਦਨ ਪਾਲ ਨੇ ਤੀਨ ਬਾਣਧਾਰੀ ਸੇਵਾ ਮੰਡਲ ਦੇ ਝੰਡੇ ਹੇਠ ਖਾਟੂ ਸਿ਼ਆਮ, ਸਾਲਾਸਰ ਧਾਮ ਲਈ 14ਵੀਂ ਏ. ਸੀ. ਬੱਸ ਯਾਤਰਾ ਬੀਤੇ ਦਿਨੀਂ ਰਵਾਨਾ ਕੀਤੀ । ਮੰਡਲ ਦੇ ਉਕਤ ਅਹੁਦੇਦਾਰਾਂ ਨੇ ਦੱਸਿਆ ਕਿ ਰਵਾਨਾ ਬਸ ਵਿਚ ਸਵਾਰ ਸਾਰੇ ਹੀ ਸ਼ਰਧਾਲੂਆਂ ਦੀ ਯਾਤਰਾ ਪੂਰੀ ਤਰ੍ਹਾਂ ਸਫਲ ਰਹੀ। ਇਸ ਮੌਕੇ ਸ਼ਰਧਾਲੂਆਂ ਵਲੋਂ ਖਾਟੂ ਸਿ਼ਆਮ ਤੇ ਸਾਲਾਸਰ ਧਾਮ ਵਿਚ ਬਣੇ ਭਗਵਾਨ ਦੇ ਵੱਖ-ਵੱਖ ਮੰਦਰਾਂ, ਧਾਮਾਂ ਅਤੇ ਭਗਵਾਨ ਦੀਆਂ ਮੂਰਤੀਆਂ ਦੇ ਚੰਗੀ ਤਰ੍ਹਾਂ ਦਰਸ਼ਨ ਕੀਤੇ। ਤੀਨ ਬਾਣਧਾਰੀ ਸੇਵਾ ਮੰਡਲ ਦੇ ਉਪਰੋਕਤ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਵਲੋਂ 13 ਬਸਾਂ ਪਹਿਲਾਂ ਵੀ ਰਵਾਨਾ ਕੀਤੀਆਂ ਗਈਆਂ ਹਨ ਤੇ ਹੁਣ 14ਵੀਂ ਬਸ ਰਵਾਨਾ ਕੀਤੀ ਗਈ ਸੀ ਜੋ ਵੀ ਸ਼ਰਧਾਲੂਆਂ ਨੂੰ ਭਗਵਾਨ ਦੇ ਧਾਮਾਂ ਦੇ ਦਰਸ਼ਨ ਕਰਵਾ ਰਹੀ ਹੈ ਅਤੇ ਅੱਗੇ ਤੋਂ ਵੀ ਇਹ ਸੇਵਾ ਜਾਰੀ ਰਹੇਗੀ।

Related Post

Instagram