post

Jasbeer Singh

(Chief Editor)

Punjab

ਚੋਣ ਪ੍ਰਚਾਰ ਬੰਦ ਹੋਣ ਤੇ ਉਮੀਦਵਾਰਾਂ ਦੇ ਬਾਹਰੋਂ ਆਏ ਸਮਰਥਕਾਂ ਨੂੰ ਚੋਣ ਖੇਤਰ ਦੀ ਹਦੂਦ ਤੋਂ ਬਾਹਰ ਜਾਣ ਦੇ ਹੁਕਮ

post-img

“ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ-2025” ਚੋਣ ਪ੍ਰਚਾਰ ਬੰਦ ਹੋਣ ਤੇ ਉਮੀਦਵਾਰਾਂ ਦੇ ਬਾਹਰੋਂ ਆਏ ਸਮਰਥਕਾਂ ਨੂੰ ਚੋਣ ਖੇਤਰ ਦੀ ਹਦੂਦ ਤੋਂ ਬਾਹਰ ਜਾਣ ਦੇ ਹੁਕਮ ਮਾਲੇਰਕੋਟਲਾ, 11 ਦਸੰਬਰ 2025 : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ-ਕਮ- ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਸਿਆਸੀ ਪਾਰਟੀਆਂ/ਆਜ਼ਾਦ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ/ਰਾਜਾਂ ਤੋਂ ਚੋਣਾਂ ਵਾਲੇ ਪਿੰਡਾਂ ਵਿੱਚ ਆਏ ਸਮਰਥਕਾਂ ਤੇ ਵਿਅਕਤੀਆਂ ਨੂੰ ਚੋਣ ਪ੍ਰਚਾਰ ਬੰਦ ਹੋਣ ਦੇ ਤੁਰੰਤ ਬਾਅਦ ਚੋਣਾਂ ਨਾਲ ਸਬੰਧਤ ਪਿੰਡਾਂ ਦੀ ਹਦੂਦ ਤੋਂ ਬਾਹਰ ਜਾਣ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਹੁਕਮ ਚੋਣ ਪ੍ਰਕ੍ਰਿਆ ਖ਼ਤਮ ਹੋਣ ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਭਾਰਤੀ ਨਾਗਰਿਕ ਸੁਰੰਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਬਣਾਏ ਰੱਖਣ ਸਮੇਤ ਲੋਕਾਂ ਵਿੱਚ ਬਿਨ੍ਹਾਂ ਡਰ ਤੋਂ ਇਹ ਚੋਣਾਂ ਸ਼ਾਂਤਮਈ ਤਰੀਕੇ ਅਤੇ ਸਫ਼ਲਤਾ ਪੂਰਵਕ ਢੰਗ ਨਾਲ ਕਰਵਾਉਣ ਲਈ ਇਹ ਹੁਕਮ ਇਕਤਰਫ਼ਾ ਪਾਸ ਕੀਤੇ ਗਏ ਹਨ। ਉਨ੍ਹਾਂ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ 14 ਦਸੰਬਰ ਨੂੰ ਪੈਣ ਵਾਲੀਆਂ ਇਨ੍ਹਾਂ ਵੋਟਾਂ ਲਈ ਜ਼ਿਲ੍ਹਾ ਮਾਲੇਰਕੋਟਲਾ ਦੇ ਚੋਣਾਂ ਨਾਲ ਸਬੰਧਤ ਪਿੰਡਾਂ ਵਿੱਚ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਪੁੱਜੇ ਹਲਕੇ ਤੋਂ ਬਾਹਰਲੇ ਵਿਅਕਤੀਆਂ, ਰਿਸ਼ਤੇਦਾਰਾਂ, ਸਮਰਥਕਾਂ ਅਤੇ ਜ਼ਿਨ੍ਹਾਂ ਦਾ ਚੋਣ ਡਿਊਟੀ ਨਾਲ ਕੋਈ ਸਬੰਧ ਨਹੀ ਹੈ, ਵੱਲੋਂ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਵੀ ਉੱਥੇ ਰਹਿਣ ਨਾਲ ਚੋਣਾਂ ਵਿੱਚ ਵਿਘਨ ਪਾਏ ਜਾਣ ਦਾ ਖ਼ਦਸ਼ਾ ਹੈ, ਇਸ ਲਈ ਬਾਹਰੀ ਜ਼ਿਲਿਆਂ/ ਰਾਜਾਂ ਤੋਂ ਉਮੀਦਵਾਰ ਦੇ ਪ੍ਰਚਾਰ ਲਈ ਆਏ ਵਿਅਕਤੀ ਚੋਣ ਪ੍ਰਚਾਰ ਬੰਦ ਹੋਣ ਬਾਅਦ ਤੁਰੰਤ ਚੋਣਾਂ ਵਾਲੇ ਖੇਤਰ ਵਿੱਚੋਂ ਬਾਹਰ ਚਲੇ ਜਾਣ।

Related Post

Instagram