ਲਾਹੌਰ `ਚ ਭਗਵਾਨ ਸ਼੍ਰੀ ਰਾਮ ਦੇ ਪੁੱਤਰ ਲਵ ਨੂੰ ਸਮਰਪਿਤ ਮੰਦਰ ਲੋਕਾਂ ਲਈ ਖੁੱਲ੍ਹਿਆ
- by Jasbeer Singh
- January 28, 2026
ਲਾਹੌਰ `ਚ ਭਗਵਾਨ ਸ਼੍ਰੀ ਰਾਮ ਦੇ ਪੁੱਤਰ ਲਵ ਨੂੰ ਸਮਰਪਿਤ ਮੰਦਰ ਲੋਕਾਂ ਲਈ ਖੁੱਲ੍ਹਿਆ ਲਾਹੌਰ/ਗੁਰਦਾਸਪੁਰ, 28 ਜਨਵਰੀ 2026 : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਤਿਹਾਸਕ ਲਾਹੌਰ ਕਿਲ੍ਹੇ ਦੇ ਅੰਦਰ ਭਗਵਾਨ ਰਾਮ ਦੇ ਪੁੱਤਰ ਲਵ ਨੂੰ ਸਮਰਪਿਤ ਆਇਰਨ ਟੈਂਪਲ ਨੂੰ ਪੂਰੀ ਤਰ੍ਹਾਂ ਜਨਤਾ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਲਵ ਮੰਦਰ ਲਾਹੌਰ ਕਿਲੇ ਦੇ ਕੰਪਲੈਕਸ ਅੰਦਰ ਆਪਸ ਵਿਚ ਜੁੜੇ ਕਮਰਿਆਂ ਦਾ ਹੈ ਇਕ ਸਮੂਹ ਲਾਹੌਰ ਅਥਾਰਟੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਆਗਾ ਖਾਨ ਕਲਚਰਲ ਸਰਵਿਸ ਪਾਕਿਸਤਾਨ ਦੇ ਸਹਿਯੋਗ ਨਾਲ ਆਇਰਨ ਮੰਦਰ ਦੇ ਨਾਲ-ਨਾਲ ਇਕ ਸਿੱਖ-ਯੁੱਗ ਦਾ ਹਮਾਮ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਅਠਦਾਰਾ ਪੈਵੇਲੀਅਨ ਵਿਰਾਸਤੀ ਢਾਂਚਿਆਂ ਦੀ ਸੰਭਾਲ ਦਾ ਕੰਮ ਪੂਰਾ ਕਰ ਲਿਆ ਹੈ। ਲਵ ਮੰਦਰ ਲਾਹੌਰ ਕਿਲ੍ਹੇ ਦੇ ਕੰਪਲੈਕਸ ਅੰਦਰ ਆਪਸ ਵਿਚ ਜੁੜੇ ਕਮਰਿਆਂ ਦਾ ਇਕ ਸਮੂਹ ਹੈ, ਜਿਸ ਵਿਚ ਇਕ ਵੱਡਾ ਮੰਦਰ ਹੈ। ਪਿਛਲੇ ਸਾਲ ਇਕ ਸਿੱਖ ਖੋਜਕਰਤਾ ਨੇ ਲਾਹੌਰ ਕਿਲ੍ਹੇ ਦੇ ਅੰਦਰ ਸਿੱਖ ਕਾਲ (1799-1849) ਦੌਰਾਨ ਸੁਰੱਖਿਅਤ ਰੱਖੀਆਂ ਗਈਆਂ ਲੱਗਭਗ 100 ਯਾਦਗਾਰਾਂ ਦੀ ਪਛਾਣ ਕੀਤੀ, ਜਿਨ੍ਹਾਂ ਵਿੱਚੋਂ ਲੱਗਭਗ 30 ਹੁਣ ਮੌਜੂਦ ਨਹੀਂ ਹਨ।
