

ਥਾਣਾ ਸਦਰ ਅਧੀਨ ਪੈਂਦੇ ਪਿੰਡ ਸਹਿਜਪੁਰ ਕਲਾਂ ’ਚ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ 10 ਭੇਡਾਂ ਦੀ ਮਰ ਗਈਆਂ ਹਨ। ਜਦੋਂ ਕਿ ਤਿੰਨ ਭੇਡਾਂ ਗੰਭੀਰ ਜ਼ਖਮੀ ਹੋ ਗਈਆਂ। ਮਨਜਿੰਦਰ ਸਿੰਘ ਨਿਵਾਸੀ ਪਿੰਡ ਸਹਿਜਪੁਰ ਕਲਾਂ ਨੇ ਦੱਸਿਆ ਕਿ ਪਿੰਡ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਹੈ। ਉਸ ਨੇ ਦੱਸਿਆ ਕਿ ਉਸ ਦਾ ਦਾ ਘਰ ਪਿੰਡ ਦੀ ਹੱਡਾ ਰੋੜੀ ਨੇੜੇ ਹੈ। ਉਥੇ ਬਣਾਏ ਵਾੜੇ ’ਚ 40 ਭੇਡਾਂ ਰੱਖੀਆਂ ਹੋਈਆਂ ਹਨ। ਬੁੱਧਵਾਰ ਦੀ ਦਰਮਿਆਨੀ ਰਾਤ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ ਦੇ ਪਸ਼ੂ ਵਾੜੇ ’ਚ ਹਮਲਾ ਕਰ ਭੇਡਾਂ ਨੂੰ ਨੋਚ-ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਰੌਲਾ ਸੁਣ ਕੇ ਉਨ੍ਹਾਂ ਨੇ ਵਾੜੇ ’ਚ ਪਹੁੰਚ ਕੇ ਕੁੱਤਿਆਂ ਨੂੰ ਉਥੋਂ ਭਜਾਇਆ ਪਰ ਉਦੋਂ ਤੱਕ ਦਸ ਭੇਡਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਭੇਡਾਂ ਦੀ ਮੌਤ ਹੋਣ ’ਤੇ ਦੋ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਣਾ ਦੱਸਿਆ ਹੈ।