post

Jasbeer Singh

(Chief Editor)

Patiala News

ਪਟਿਆਲਾ ਰੋਡ 'ਤੇ ਭਿਆਨਕ ਐਕਸੀਡੈਂਟ : ਦੋ ਮੌਤਾਂ : ਦੋ ਬੇਹਦ ਗੰਭੀਰ ਜਖਮੀ

post-img

ਪਟਿਆਲਾ ਰੋਡ 'ਤੇ ਭਿਆਨਕ ਐਕਸੀਡੈਂਟ : ਦੋ ਮੌਤਾਂ : ਦੋ ਬੇਹਦ ਗੰਭੀਰ ਜਖਮੀ - ਓਵਰਲੋਡ ਅਤੇ ਓਵਰਸਪੀਡ ਛੋਟੇ ਹਾਥੀ ਕਾਰਨ ਹੋਇਆ ਐਕਸੀਡੈਂਟ - ਐਕਸੀਡੈਂਟ ਕਰਕੇ ਛੋਟੇ ਹਾਥੀ ਦਾ ਡਰਾਈਵਰ ਤੇ ਸਹਾਇਕ ਫਰਾਰ ਪਟਿਆਲਾ : ਦੇਰ ਸ਼ਾਮ ਪਟਿਆਲਾ ਰੋਡ 'ਤੇ ਸਨੌਰ ਵਿਖੇ ਇਕ ਭਿਆਨਕ ਐਕਸੀਡੈਂਟ ਹੋ ਗਿਆ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਕ ਨੌਜਵਾਨ ਲੜਕੀ ਬੇਹਦ ਗੰਭੀਰ ਜਖਮੀ ਹੈ। ਜਦੋ ਕਿ ਇਕ ਨੌਜਵਾਨ ਲੜਕੇ ਦੀਆਂ ਲੱਤਾਂ ਟੁਟ ਗਈਆਂ ਹਨ। ਸਨੌਰ ਥਾਣੇ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਤੁਰੰਤ ਪੁਲਸ ਪਾਰਟੀ ਭੇਜ ਕੇ ਜਖਮੀਆਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਹੈ । ਪਟਿਆਲਾ ਤੋਂ ਇਕ ਛੋਟਾ ਹਾਥੀ ਜਿਹੜਾ ਕਿ ਟਾਇਲਾਂ ਨਾਲ ਓਵਰਲੋਡ ਸੀ, ਸਨੌਰ ਜਾ ਰਿਹਾ ਸੀ । ਜਦੋ ਉਹ ਸਨੌਰ ਦੇ ਬਿਲਕੁਲ ਨੇੜੇ ਪੁਜਿਆ, ਉਸ ਸਮੇ ਉਸਦੇ ਚਾਲਕ ਦੇ ਸ਼ਰਾਬੀ ਹੋਣ ਕਾਰਨ ਉਸਨੇ ਆਪਣਾ ਬੈਲੰਸ ਖੋ ਦਿੱਤਾ। ਸਭ ਤੋਂ ਪਹਿਲਾਂ ਉਸਨੇ ਐਕਟੀਵਾ 'ਤੇ ਜਾ ਰਹੀ ਨੌਜਵਾਨ ਲੜਕੀ ਤੇ ਉਸਦੇ ਦਾਦਾ ਜੀ ਦੇ ਵਿਚ ਟੱਕਰ ਮਾਰੀ । ਫਿਰ ਉਹ ਕੁੜੀ ਤੇ ਦਾਦਾ ਹਵਾ ਵਿਚ ਉਛਲੇ, ਉਸਤੋ ਬਾਅਦ ਉਸਨੇ ਮੋਟਰਸਾਂਈਕਲ 'ਤੇ ਜਾ ਰਹੇ ਦੋ ਭਰਾਵਾਂ ਵਿਚ ਭਿਆਨਕ ਟਕਰ ਮਾਰੀ । ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਇਨਾ ਭਿਆਨਕ ਸੀ ਕਿ ਇਸ ਤਰ੍ਹਾ ਲਗਾ ਜਿਸ ਤਰ੍ਹਾ ਕੋਈ ਬੰਬ ਫਟ ਗਿਆ ਹੋਵੇ। ਛੋਟੇ ਹਾਥੀ ਦਾ ਡਰਾਈਵਰ ਤੇ ਕੰਡਕਟਰ ਉਥੇ ਉਸਨੂੰ ਛੱਡਕੇ ਫਰਾਰ ਹੋ ਗਏ । ਆਲੇ ਦੁਆਲੇ ਤੋਂ ਤੁਰੰਤ ਲੋਕਾਂ ਨੇ ਇਕਠੇ ਹੋ ਕੇ ਸਨੌਰ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਐਸ.ਐਚਓ ਕੁਲਵਿੰਦਰ ਸਿੰਘ ਨੇ ਆਪਣੀ ਪੁਲਸ ਪਾਰਟੀ ਭੇਜੀ । ਸਨੌਰ ਪੁਲਸ ਅਨੁਸਾਰ ਐਸ. ਐਚ. ਓ. ਕੁਲਵਿੰਦਰ ਸਿੰਘ, ਆਈ. ਓ. ਥਾਣੇਦਾਰ ਬਲਜਿੰਦਰ ਸਿੰਘ ਅਨੁਸਾਰ ਇਸ ਭਿਆਨਕ ਹਾਦਸੇ ਵਿਚ ਪ੍ਰੀਤ ਅਕਾਲ ਸਿੰਘ ਪੁੱਤਰ ਸਤਵੀਰ ਸਿੰਘ ਵਾਸੀ ਜੋਕਿ ਸਿਰਫ 17 ਸਾਲ ਦਾ ਸੀ ਦੀ ਮੋਕੇ 'ਤੇ ਹੀ ਮੌਤ ਹੋ ਗਈ। ਜਦੋ ਕਿ ਉਸਦਾ ਚਚੇਰਾ ਭਰਾ ਮਨਜੋਤ ਸਿੰਘ ਪੁੱਤਰ ਪਰਵਿੰਦਰ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ, ਜਿਸਦੀਆਂ ਲੱਤਾਂ ਕਈ ਜਗਾ ਤੋਂ ਫ੍ਰੈਕਚਰ ਹਨ। ਦੂਸਰਾ ਐਕਟੀਵਾ 'ਤੇ ਆ ਰਹੇ ਗੁਰਚਰਨ ਸਿੰਘ ਪੁੱਤਰ ਮੰਸਾ ਸਿੰਘ (60) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋ ਕਿ ਉਸਦੇ ਨਾਲ ਉਸਦੀ ਸਪੁਤਰੀ ਅਰਸ਼ਦੀਪ ਕੌਰ ਪੁਤਰੀ ਗੁਰਚਰਨ ਸਿੰਘ ਵਾਸੀ ਖਾਲਸਾ ਮੁਹਲਾ ਸਨੌਰ ਬੇਹਦ ਗੰਭੀਰ ਹਾਲਤ ਵਿਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ । ਮੌਕੇ 'ਤੇ ਗਵਾਹਾਂ ਅਨੁਸਾਰ ਛੋਟੇ ਹਾਥੀ ਵਾਲਾ ਡਰਾਈਵਰ ਫਰਾਰ ਹੋ ਚੁਕਾ ਹੈ । ਪੁਲਸ ਨੇ ਤੁਰੰਤ ਛੋਟੇ ਹਾਥੀ, ਐਕਟੀਵਾ ਤੇ ਮੋਟਰਸਾਈਕਲ ਨੂੰ ਆਪਣੇ ਕਬਜੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਛੋਟੇ ਹਾਥੀ ਮਹਿੰਦਰਾ ਦਾ ਨੰਬਰ ਪੀਬੀ 11 ਸੀਯੂ 7087 ਹੈ ।

Related Post