post

Jasbeer Singh

(Chief Editor)

Punjab

ਮੂਸੇਵਾਲਾ ਕਤਲ ਕੇਸ ਵਿਚ 6 ਗਵਾਹਾਂ ਦੀ ਗਵਾਹੀ ਹੋਈ ਪੂਰੀ

post-img

ਮੂਸੇਵਾਲਾ ਕਤਲ ਕੇਸ ਵਿਚ 6 ਗਵਾਹਾਂ ਦੀ ਗਵਾਹੀ ਹੋਈ ਪੂਰੀ ਮਾਨਸਾ, 11 ਅਪ੍ਰੈਲ 2026 : ਪੰਜਾਬ ਦੇ ਜਿਲਾ ਮਾਨਸਾ ਦੀ ਅਦਾਲਤ ਵਿਚ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਬੀਤੇ ਕੱਲ ਛੇ ਦੇ ਕਰੀਬ ਗਵਾਹਾਂ ਦੀ ਗਵਾਹੀ ਪੂਰੀ ਹੋ ਗਈ ਹੈ । ਕਿਹੜੇ ਕਿਹੜੇ ਹਨ ਜਿਨ੍ਹਾਂ ਦੀ ਗਵਾਹੀ ਹੋਈ ਪੂਰੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਅੱਜ ਮਾਨਸਾ ਦੀ ਅਦਾਲਤ `ਚ ਹੋਈ, ਜਿਸ ਵਿਚ ਛੇ ਗਵਾਹਾਂ ਦੀ ਗਵਾਹੀ ਦਰਜ ਕੀਤੀ ਗਈ । ਕੇਸ ਦੇ ਵੇਰਵੇ ਦਿੰਦੇ ਹੋਏ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਗਵਾਹਾਂ ਸ਼ੰਕਰ ਲਾਲ, ਰਾਜਕੁਮਾਰ, ਅਮਿਤ ਕੁਮਾਰ, ਉਦੇ ਰਾਮ, ਆਦਿੱਤਿਆ ਅਤੇ ਬਲਜੀਤ ਸਿੰਘ (ਕਾਂਸਟੇਬਲ) ਦੀ ਜਿਰ੍ਹਾ ਪੂਰੀ ਹੋ ਗਈ ਹੈ । ਮੂਸੇਵਾਲਾ ਦੇ ਪਿਤਾ ਨੇ ਅਦਾਲਤ ਵਿਚ ਪੇਸ਼ ਹੋ ਕੇ ਕੀਤੀ ਅਰਜ਼ੀ ਦਾਇਰ ਉਨ੍ਹਾਂ ਦੱਸਿਆ ਕਿ ਅੱਜ ਅਦਾਲਤ `ਚ ਸਾਰੇ ਛੇ ਗਵਾਹਾਂ ਦੀ ਗਵਾਹੀ ਪੁਰੀ ਹੋ ਗਈ ਹੈ । ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਅਦਾਲਤ `ਚ ਪੇਸ਼ ਹੋਏ ਅਤੇ ਇਕ ਅਰਜ਼ੀ ਦਾਇਰ ਕੀਤੀ । ਅਰਜ਼ੀ `ਚ ਉਨ੍ਹਾਂ ਨੇ ਜਾਂਚ ਏਜੰਸੀਆਂ ਤੋਂ ਚਾਰ ਮੁਲਜ਼ਮਾਂ ਅਵਤਾਰ ਸਿੰਘ, ਨਵਜੋਤ ਪੰਧੇਰ, ਜੀਵਨਜੋਤ ਅਤੇ ਕੰਵਰਪਾਲ ਗਰੇਵਾਲ `ਤੇ ਸਟੇਟਸ ਰਿਪੋਰਟ ਮੰਗੀ । ਉਨਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਮਾਮਲੇ `ਚ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਬਰੀ ਕੀਤਾ ਗਿਆ ਹੈ । ਇਸ ਤੋਂ ਇਲਾਵਾ ਇਨ੍ਹਾਂ ਚਾਰਾਂ ਵਿਰੁੱਧ ਅਦਾਲਤ `ਚ ਅਜੇ ਤੱਕ ਚਲਾਨ ਦਾਇਰ ਨਹੀਂ ਕੀਤਾ ਗਿਆ ਹੈ । ਕਦੋਂ ਹੋਵੇਗੀ ਅਗਲੀ ਸੁਣਵਾਈ ਐਡਵੋਕੇਟ ਮਿੱਤਲ ਨੇ ਕਿਹਾ ਕਿ ਬਲਕੌਰ ਸਿੰਘ ਨੇ ਅਦਾਲਤ ਨੂੰ ਇਨ੍ਹਾਂ ਮੁਲਜ਼ਮਾਂ ਦੀ ਸਥਿਤੀ ਸਪੱਸ਼ਟ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਉਹ ਮਜ਼ਬੂਤ ਗਵਾਹੀ ਦੇ ਸਕਣ । ਸੁਣਵਾਈ ਦੌਰਾਨ 2 ਮੁਲਜ਼ਮ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਨਿੱਜੀ ਤੌਰ `ਤੇ ਪੇਸ਼ ਹੋਏ, ਜਦੋਂ ਕਿ ਦੂਜੇ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਅਦਾਲਤ ਨੇ ਅਗਲੀ ਸੁਣਵਾਈ 1 ਮਈ, 2026 ਨੂੰ ਤੈਅ ਕੀਤੀ ਹੈ ।

Related Post

Instagram