post

Jasbeer Singh

(Chief Editor)

National

ਠਾਣੇ ਸੈਸ਼ਨ ਅਦਾਲਤ ਨੇ ਸੁਣਾਈ 10 ਸਾਲਾ ਪੋਤੀ ਦੀ ਗਵਾਹੀ ਦੇ ਆਧਾਰ ’ਤੇ 76 ਸਾਲਾ ਦਾਦੀ ਨੂੰ ਉਮਰ ਕੈਦ ਦੀ ਸਜ਼ਾ

post-img

ਠਾਣੇ ਸੈਸ਼ਨ ਅਦਾਲਤ ਨੇ ਸੁਣਾਈ 10 ਸਾਲਾ ਪੋਤੀ ਦੀ ਗਵਾਹੀ ਦੇ ਆਧਾਰ ’ਤੇ 76 ਸਾਲਾ ਦਾਦੀ ਨੂੰ ਉਮਰ ਕੈਦ ਦੀ ਸਜ਼ਾ ਮਹਾਰਾਸ਼ਟਰ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਠਾਣੇ ਖੇਤਰ ਵਿਚ 6 ਸਾਲ ਪਹਿਲਾਂ 10 ਸਾਲ ਦੀ ਬੱਚੀ ਇਕ ਭਿਆਨਕ ਕਤਲੇਆਮ ਦੀ ਗਵਾਹ ਬਣੀ ਸੀ, ਜਿਸ ਵਿਚ ਉਸ ਦੀ ਦਾਦੀ ਨੇ ਉਸ ਦੀ ਮਾਂ ’ਤੇ ਮਿੱਟੀ ਦਾ ਤੇਲ ਝਿੜਕ ਕੇ ਅੱਗ ਲਾ ਦਿਤੀ ਸੀ । ਹੁਣ ਠਾਣੇ ਸੈਸ਼ਨ ਅਦਾਲਤ ਨੇ 10 ਸਾਲਾ ਪੋਤੀ ਦੀ ਗਵਾਹੀ ਦੇ ਆਧਾਰ ’ਤੇ ਉਸ ਦੀ 76 ਸਾਲਾ ਦਾਦੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ । 6 ਸਾਲ ਪਹਿਲਾਂ ਬੱਚੀ ਨੇ ਆਪਣੀ ਮਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀ ਘਟਨਾ ਨੂੰ ਵੇਖਿਆ ਸੀ ਅਤੇ ਇਸ ਮਾਮਲੇ ਵਿਚ ਉਹ ਇਕਮਾਤਰ ਚਸ਼ਮਦੀਦ ਗਵਾਹ ਸੀ । ਸੈਸ਼ਨ ਜੱਜ ਡੀ. ਐੱਸ. ਦੇਸ਼ਮੁੱਖ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਜਮਨਾਬੇਨ ਮੰਗਲਦਾਸ ਮਾਂਗੇ ਵਿਰੁਧ ਲੱਗੇ ਦੋਸ਼ਾਂ ਨੂੰ ਸਾਬਤ ਕਰ ਦਿਤਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ । ਅਦਾਲਤ ਨੇ ਹਾਲਾਂਕਿ ਮ੍ਰਿਤਕਾ ਦੇ ਪਤੀ ਅਸ਼ੋਕ ਮਾਂਗੇ (40) ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿਤਾ। ਜੱਜ ਨੇ ਬਜ਼ੁਰਗ ਔਰਤ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ, ਜਿਸ ਨੂੰ ਮੁਆਵਜ਼ੇ ਦੇ ਤੌਰ ’ਤੇ ਬੱਚੀ ਨੂੰ ਦਿਤਾ ਜਾਵੇਗਾ।ਵਧੀਕ ਸਰਕਾਰੀ ਵਕੀਲ ਸੰਧਿਆ ਐਚ. ਮਹਾਤਰੇ ਨੇ ਅਦਾਲਤ ਨੂੰ ਦਸਿਆ ਕਿ ਅਸ਼ੋਕ ਮਾਂਗੇ ਨਾਲ ਵਿਆਹੀ ਦਕਸ਼ਾ ਮਾਂਗੇ (30) ਨੂੰ ਉਸ ਦੀ ਸੱਸ ਜਮਨਾਬੇਨ ਮਾਂਗੇ ਤੰਗ ਪ੍ਰੇਸ਼ਾਨ ਕਰ ਰਹੀ ਸੀ ।

Related Post

Instagram