post

Jasbeer Singh

(Chief Editor)

Patiala News

ਪੰਜਾਬ ਦੀ ਆਪ ਸਰਕਾਰ ਸੂਬੇ ਦੇ ਸ਼ੈੱਲਰ ਇੰਡਸਟਰੀ ਅਤੇ ਕਿਸਾਨਾ ਦੀਆ ਮੰਗਾਂ ਵੱਲ ਧਿਆਨ ਦੇਵੇ : ਬਲਤੇਜ ਖੋਖ,ਜੱਸਾ ਖੋਖ

post-img

ਪੰਜਾਬ ਦੀ ਆਪ ਸਰਕਾਰ ਸੂਬੇ ਦੇ ਸ਼ੈੱਲਰ ਇੰਡਸਟਰੀ ਅਤੇ ਕਿਸਾਨਾ ਦੀਆ ਮੰਗਾਂ ਵੱਲ ਧਿਆਨ ਦੇਵੇ : ਬਲਤੇਜ ਖੋਖ,ਜੱਸਾ ਖੋਖ ਨਾਭਾ 21 ਅਗਸਤ () : ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਦੀ ਸ਼ੈੱਲਰ ਇੰਡਸਟਰੀ ਖਤਮ ਹੋਣ ਕਿਨਾਰੇ ਆ ਖੜ੍ਹੀ ਹੋ ਗਈ ਹੈ, ਕਿਉਂ ਕਿ ਪੰਜਾਬ ਅੰਦਰ ਤਕਰੀਬਨ 6200 ਸ਼ੈੱਲਰ ਬਿਲਕੁੱਲ ਖਤਮ‌ ਹੋ ਗਏ ਹਨ ।ਪੰਜਾਬ ਸਰਕਾਰ ਅਤੈ ਕੇਂਦਰ ਸਰਕਾਰ ਇਨਾ ਅਤੇ ਕਿਸਾਨੀ ਨਾਲ ਸਬੰਧਤ ਮੰਗਾਂ ਵੱਲ ਫੋਰੀ ਧਿਆਨ ਦੇਵੇ ਸ਼ੈਲਰ ਇੰਡਸਟਰੀਜ਼ ਤੇ ਕਿਸਾਨਾਂ ਦੇ ਹੱਕ ਨਿਤੱਰਦਿਆ ਸੀਨੀਅਰ ਅਕਾਲੀ ਆਗੂ ਜਥੇਦਾਰ ਬਲਤੇਜ ਸਿੰਘ ਖੋਖ ਅਤੇ ਬੁਲਾਰਾ ਯੂਥ ਅਕਾਲੀਦਲ ਜੱਸਾ ਖੋਖ ਨੇ ਕਿਹਾ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ 2024-25 ਵਿੱਚ ਸ਼ੈੱਲਰ ਮਾਲਕ ਆਪਣੇ ਸੈਂਲਰਾਂ ਵਿੱਚ ਝੋਨਾ ਸਟੋਰ ਨਹੀਂ ਕਰਨਗੇ, ਕਿਉਂਕਿ ਸਰਕਾਰਾਂ ਇਸ ਇੰਡਸਟਰੀ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ। ਉਨਾਂ ਕਿਹਾ ਕਿ ਜੇਕਰ ਸ਼ੈਲਰ ਮਾਲਕ ਝੋਨਾ ਆਪਣੇ ਸੈਲਰਾਂ ਵਿੱਚ ਸਟੋਰ ਨਹੀਂ ਕਰਵਾਉਣਗੇ ਤਾਂ ਪੰਜਾਬ ਦੇ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਨਹੀਂ ਵਿਕੇਗਾ ਜਿਸ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਹੁਤ ਵੱਡਾ ਧੱਕਾ ਲੱਗੇਗਾ । ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਨਾਲ ਰਾਬਤਾ ਕਰਕੇ ਮਿੱਲਰਾਂ ਦੀ ਬਾਂਹ ਫੜੇ ਤਾਂ ਜੋ ਪਿਛਲਾ 23-24 ਦਾ ਸੀਜ਼ਨ ਲੰਘਿਆ ਹੈ ਉਸ ਵਿੱਚ‌ ਸੈਂਲਰ ਮਾਲਕਾਂ ਨੂੰ ਡਰਾਈ 1/2%ਦੀ ਥਾਂ 1%ਦੇਣ ਮੀਲਿੰਗ ਰੇਟ 50 ਰੁਪੈ ਦੇਵੇ ਐੱਫ ਆਰ ਕੇ ਬਲੈਡਿੰਗ 6 ਰੂਪੈ ਪਰ ਕੁਇੰਟਲ ਦੇਣੇ ਚਾਹੀਦੇ ਹਨ ‌ਮਾਨ ਸਰਕਾਰ ਵੱਲੋਂ ਸ਼ੈੱਲਰ ਇੰਡਸਟਰੀ ਦੇ ਅਜਿਹੇ ਮਾੜੇ ਸਮੇਂ ਵਿੱਚ ਬਾਂਹ ਫੜਨੀ ਬਣਦੀ ਹੈ ਤਾਂ ਕਿ ਪੰਜਾਬ ਦੀ ਸ਼ੈੱਲਰ ਇੰਡਸਟਰੀ ਨੂੰ ਬਚਾਇਆ ਜਾ ਸਕੇ। ਉਨਾਂ ਮੰਗ ਕਰਦੇ ਹੋਏ ਕਿਹਾ ਕਿ 2024-25 ਦੇ ਆਉਣ ਵਾਲੇ ਸੀਜਨ ਵਿੱਚ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਡਰਾਈ 1% ਕਰੇ, ਚਾਵਲਾਂ ਦੀ ਈਲਡ 67 ਕਿਲੋ ਦੀ ਥਾਂ ਘਟਾਕੇ 62 ਕਿਲੋ ਕਰੇ, ਬਿਜਲੀ ਦਰਾਂ ਵਿੱਚ‌ ਵੀ ਸੈਂਲਰ‌ ਇੰਡਸਟਰੀ ਨੂੰ ਖਾਸ ਰਾਹਤ ਦੇਵੇ ਅਤੇ ਮੀਲਿੰਗ ਦੇ ਰੇਟ ਵਿੱਚ ਵਾਧਾ 50ਰੂਪੈ ਪਰ ਕੁਇੰਟਲ ਕਰਨ ਦੇ ਨਾਲ ਨਾਲ 11ਲੱਖ ਦੀਆਂ ਲੇਵੀ ਸਿਕਿਉਰਿਟੀ ਜਲਦ ਵਾਪਸ ਕੀਤੀ ਜਾਵੇ । ਜਥੇਦਾਰ ਖੋਖ ਨੇ ਕਿਹਾ ਕਿ ਕੇਂਦਰ ਨਾਲ ਰਾਬਤਾ ਕਰਕੇ ਸੂਬਾ ਸਰਕਾਰ ਪੰਜਾਬ ਦੇ ਗਡਾਉਨਾਂ ਵਿੱਚ ਚਾਵਲਾਂ ਨੂੰ ਲਗਵਾਉਣ ਲਈ ਜਗਾ ਦਾ ਹੁਣੇ ਤੋਂ ਪ੍ਰਬੰਧ ਕਰੇ। ਉਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਇਸ ਮਾਮਲੇ ਵਿੱਚ ਦਖਲ ਨਾ ਦੇਕੇ ਮਸਲਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਝੋਨੇ ਦੀ ਸੀਜ਼ਨ ਵਿੱਚ ਪੰਜਾਬ ਸਰਕਾਰ ਲਈ ਬਹੁਤ ਵੱਡਾ ਖੁਮਿਆਜਾ ਭੁਗਤਣਾ ਪਵੇਗਾ

Related Post