post

Jasbeer Singh

(Chief Editor)

Patiala News

ਬੜਾ ਸ਼ਾਨਦਾਰ ਰਿਹਾ ਚਿਲਡਰਨ ਮੈਮੋਰੀਅਲ ਪਬਲਿਕ ਸਕੂਲ ਦਾ ਸਾਲਾਨਾ ਸਮਾਰੋਹ

post-img

ਬੜਾ ਸ਼ਾਨਦਾਰ ਰਿਹਾ ਚਿਲਡਰਨ ਮੈਮੋਰੀਅਲ ਪਬਲਿਕ ਸਕੂਲ ਦਾ ਸਾਲਾਨਾ ਸਮਾਰੋਹ ਪਟਿਆਲਾ : ਚਿਲਡਰਨ ਮੈਮੋਰੀਅਲ ਸਕੂਲ ਵੱਲੋਂ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਬੱਚਿਆਂ ਦਾ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਜਿਸ ਵਿੱਚ ਬੱਚਿਆਂ ਨੇ ਆਪਣੀ ਕਲਾ ਨੂੰ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ ਜਿਸ ਵਿੱਚ ਨ੍ਰਿਤ, ਗਿੱਧਾ ਭੰਗੜਾ ਅਤੇ ਨਾਟਕ ਆਦਿ ਸ਼ਾਮਿਲ ਸੀ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਵਿਕਾਸ ਸੱਭਰਵਾਲ ਜੀ ਏ. ਆਈ. ਜੀ. ਪੰਜਾਬ ਪੁਲਸ ਨੇ ਕੀਤੀ । ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਟਿਆਲਾ ਸ਼ਹਿਰ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਜੀ ਨੇ ਸ਼ਿਰਕਤ ਕੀਤੀ ਅਤੇ ਸਾਂਝੇ ਤੌਰ ਤੇ ਜੋਤ ਜਲਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆ ਕਿਹਾ ਕਿ ਉਹ ਸਕੂਲ ਦੀ ਤਰੱਕੀ ਲਈ ਹਰ ਸੰਭਵ ਮਦਦ ਕਰਨਗੇ। ਇਸ ਪ੍ਰੋਗਰਾਮ ਵਿੱਚ ਮਸ਼ਹੂਰ ਫਿਲਮੀ ਅਦਾਕਾਰ ਹੌਬੀ ਧਾਲੀਵਾਲ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ । ਉਹਨਾਂ ਨੇ ਵੀ ਆਪਣੇ ਸ਼ਬਦਾਂ ਨਾਲ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਮਸ਼ਹੂਰ ਗਾਇਕ ਅਮਰਿੰਦਰ ਬੌਬੀ ਨੇ ਗੀਤ ਗਾ ਕੇ ਪ੍ਰੋਗਰਾਮ ਦੀ ਸੋਭਾ ਵਧਾਈ। ਇਸ ਤੋਂ ਇਲਾਵਾ ਰਾਜੀਵ ਗੋਇਲ ਪ੍ਰਸਿੱਧ ਸਮਾਜ ਸੇਵੀ, ਐਕਸੀਅਨ ਇੰਪਰੂਵਮੈਂਟ ਟਰੱਸਟ ਅੰਮ੍ਰਿਤਪਾਲ ਸਿੰਘ ਸੰਧੂ, ਰਾਹੁਲ ਮਹਿਤਾ, ਸਰਦਾਰ ਸੰਦੀਪ ਸਿੰਘ ਰਾਜਾ ਤੂਰ ਅਤੇ ਸਹਿਰ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ। ਇਸ ਪ੍ਰੋਗਰਾਮ ਵਿੱਚ ਆਏ ਹੋਏ ਮਹਿਮਾਨਾਂ ਦਾ ਸਕੂਲ ਦੇ ਚੇਅਰਮੈਨ ਸ਼੍ਰੀ ਅਤੁੱਲ ਮਲਹੋਤਰਾ ਸੈਕਟਰੀ ਸ. ਸੀ. ਐੱਸ. ਵਿਰਮਾਨੀ, ਅਨੰਤਜੀਤ ਸਿੰਘ ਸਾਹਨੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ । ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਧਰਮਿੰਦਰ ਸੰਧੂ ਅਤੇ ਸ਼੍ਰੀਮਤੀ ਪਰਦੀਪ ਕੌਰ ਵੱਲੋ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਰਾਕੇਸ਼ ਠਾਕੁਰ (ਡਾਇਰੈਕਟਰ) ਰਾਸ਼ਟਰੀਯ ਜਯੋਤੀ ਕਲਾ ਮੰਚ, ਨੀਤੂ ਬਾਵਾ ਅਤੇ ਸਾਰੇ ਸਟਾਫ ਦਾ ਪੂਰਨ ਸਹਿਯੋਗ ਰਿਹਾ । ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਹਰਮਿੰਦਰ ਕੌਰ ਜੀ ਨੇ ਆਏ ਹੋਏ ਸਾਰੇ ਮਹਿਮਾਨਾ ਅਤੇ ਮਾਪਿਆ ਦਾ ਧੰਨਵਾਦ ਕੀਤਾ ।

Related Post