
ਹਲਕਾ ਸਨੌਰ ਦੇ ਸਾਰੇ ਖੇਡ ਮੈਦਾਨਾਂ ਦੀ ਜਲਦ ਬਦਲਣ ਜਾ ਰਹੀ ਹੈ ਨੁਹਾਰ : ਵਿਧਾਇਕ ਪਠਾਣਮਾਜਰਾ
- by Jasbeer Singh
- May 6, 2025

ਹਲਕਾ ਸਨੌਰ ਦੇ ਸਾਰੇ ਖੇਡ ਮੈਦਾਨਾਂ ਦੀ ਜਲਦ ਬਦਲਣ ਜਾ ਰਹੀ ਹੈ ਨੁਹਾਰ : ਵਿਧਾਇਕ ਪਠਾਣਮਾਜਰਾ ਪਟਿਆਲਾ, 6 ਮਈ : ਸ਼ਹੀਦ ਬਾਬਾ ਕਾਬਲ ਸਿੰਘ ਜੀ ਸਪੋਰਟਸ ਕਲੱਬ ਉਪਲੀ ਤੇ ਐਨ ਆਰ ਆਈਜ਼ ਤੇ ਨਗਰ ਨਿਵਾਸੀਆਂ ਪਿੰਡ ਉਪਲੀ ਵੱਲੋਂ ਕਰਵਾਏ ਗਏ ਪਹਿਲੇ ਕਬੱਡੀ ਕੱਪ ਨੇ ਕੱਬਡੀ ਪ੍ਰੇਮੀਆਂ ਨੂੰ ਕੀਲ ਕੇ ਰੱਖਿਆ ਜਿਸ ਵਿੱਚ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਅਤੇ ਇੰਨਟਰਨੈਸ਼ਨਲ ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਅੱਠ ਟੀਮਾਂ ਮਿੱਨੀ ਓਪਨ ਦੀਆਂ ਤੇ ਅੱਠ ਟੀਮਾਂ ਅਕੈਡਮੀਆਂ (ਕਲੱਬਾਂ) ਦੀਆਂ ਨੇ ਭਾਗ ਲਿਆ । ਇਸ ਕੱਬਡੀ ਕੱਪ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸ਼ਿਰਕਤ ਕੀਤੀ। ਇਸ ਖੇਡ ਸਮਾਰੋਹ ਵਿਚ ਉਦਘਾਟਨ ਦੀ ਰਸਮ ਰਾਜਾ ਗਿੱਲ ਦੀ ਮਾਤਾ ਉਘੇ ਸਮਾਜ ਸੇਵਿਕਾ ਸਿਮਰਜੀਤ ਕੌਰ ਫਰਾਂਸ ਵਾਲਾ ਤੇ ਉਘੇ ਬਿਜਨੈਸਮੈਨ ਸੁੱਖੀ ਫਰਾਂਸ ਵਾਲਾ ਵੱਲੋਂ ਕੀਤੀ ਗਈ, ਜਿਨਾਂ ਵੱਲੋਂ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਕਲੱਬ ਨੂੰ ਦਿੱਤੀ ਗਈ । ਖੇਡ ਸਟੇਡੀਅਮ ਪਿੰਡ ਉਪਲੀ ਵਿਖੇ ਕਰਵਾਏ ਗਏ ਇਸ ਕਬੱਡੀ ਮਹਾਂ ਕੁੰਭ ਦਾ ਪਹਿਲਾ ਇਨਾਮ 9100/ ਰੁਪਏ ਅਤੇ ਦੂਜਾ ਇਨਾਮ 7100 ਅਤੇ ਅਕੈਡਮੀਆਂ ਕਲੱਬਾਂ ਵਿੱਚ ਪਹਿਲਾਂ ਇਨਾਮ 1 ਲੱਖ ਰੁਪਏ ਅਤੇ ਦੂਜਾ ਇਨਾਮ 75 ਹਜਾਰ ਰੁਪਏ ਦੇ ਕੇ ਨਿਵਾਜਿਆ ਗਿਆ । ਅਕੈਡਮੀ ਦੇ ਬੈਸਟ ਧਾਵੀ ਨੂੰ 21000 ਰੁਪਏ ਅਤੇ ਬੈਸਟ ਜਾਫੀ ਨੂੰ ਵੀ 21000 ਇਨਾਮ ਵਜੋਂ ਦਿੱਤੇ ਗਏ। ਮਿਨੀ ਓਪਨ ਦੇ ਬੈਸਟ ਧਾਵੀ ਨੂੰ 3100 ਰੁਪਏ ਅਤੇ ਬੈਸਟ ਜਾਫੀ ਨੂੰ ਵੀ 3100 ਇਨਾਮ ਵਜੋਂ ਦਿੱਤੇ ਗਏ । ਇਸ ਮੌਥੇ ਕਬੱਡੀ ਮਹਾਂ ਕੁੰਭ ਵਿੱਚ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਜੇਤੂ ਖਿਡਾਰੀਆਂ ਨੂੰ ਇਨਾਂਮ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਸਨੌਰ ਦੇ ਸਾਰੇ ਖੇਡ ਮੈਦਾਨਾਂ ਵਿੱਚ ਵੱਡੀ ਰਾਸ਼ੀ ਖਰਚ ਕਰਨ ਜਾ ਰਹੇ ਹਾਂ ਉਥੇ ਹੀ ਪਿੰਡ ਉਪਲੀ ਦੇ ਖੇਡ ਮੈਦਾਨ ਲਈ 10 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਜਾਵੇਗੀ । ਉਨਾਂ ਕਿਹਾ ਕਿ ਇਸ ਖੇਡ ਸਟੇਡੀਅਮ ਦੀ ਚਾਰਦੀਵਾਰੀ ਤੇ ਟ੍ਰੈਕ ਦਾ ਕੰਮ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਹਲਕਾ ਸਨੌਰ ਦੇ ਖੇਡ ਮੈਦਾਨਾਂ ਨੇ ਇੰਟਰਨੈਸ਼ਨਲ ਖਿਡਾਰੀ ਦਿੱਤੇ ਹਨ ਜੋ ਕਿ ਅੱਜ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ । ਉਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਵੱਲ ਹੀ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਸਿਮਰਜੀਤ ਕੌਰ ਫਰਾਂਸ ਵਾਲਾ, ਸੁੱਖੀ ਗਿੱਲ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਬਰ ਐਸ ਜੀ ਪੀ ਸੀ, ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਬਲਜਿੰਦਰ ਸਿੰਘ ਨੰਦਗੜ੍ਹ, ਸਾਜਨ ਢਿੱਲੋਂ, ਹਰਸ਼ਪ੍ਰੀਤ ਸਿੰਘ ਐਸ ਐਚ ਓ ਸਦਰ ਪਟਿਆਲਾ,ਮਨਿੰਦਰ ਸਿੰਘ ਫਰਾਂਸ ਵਾਲਾ,ਭਾਨਾ ਸਿੱਧੂ, ਗੁਰਮੁੱਖ ਭਲਵਾਨ , ਜੋਗਿੰਦਰ ਸਿੰਘ ਕਾਕੜਾ, ਬੂਟਾ ਸਿੰਘ ਸ਼ਾਦੀਪੁਰ, ਤਰਸੇਮ ਕੁਮਾਰ ਟ੍ਰੈਫਿਕ ਇੰਚਾਰਜ਼, ਬਿਕਰਮ ਗਿੱਲ, ਸਰਪੰਚ ਸੱਜਣ ਸਿੰਘ ਸਰੋਆ, ਗੁਰਜੀਤ ਸਿੰਘ ਉਪਲੀ, ਅਮਰਜੀਤ ਸਿੰਘ ਮਹਾਲ, ਜੋਧ ਬਾਜਵਾ, ਲਬੀ ਗਿੱਲ, ਮਲਕ ਵਿਰਕ , ਮਨਜੀਤ ਸਿੰਘ ਸਰੋਆ, ਨਿਰਮਲ ਸਿੰਘ, ਨਿਧਾਨ ਸਿੰਘ, ਸਾਹੀਬ ਸਿੰਘ, ਜਸਪ੍ਰੀਤ ਸਿੰਘ ਆਸਟ੍ਰੇਲੀਆ, ਗੁਰਵਿੰਦਰ ਢਿੱਲੋਂ, ਸੁੱਚਾ ਸਿੰਘ ਭਿੰਡਰ, ਸ਼ੇਰਾ ਵਿਰਕ, ਸੁਰਿੰਦਰ ਵਿਰਕ, ਗੁਰਜੀਤ ਗਿੱਲ, ਸਾਗਰ ਵਿਰਕ, ਯਸ਼ ਮਹਾਲ, ਗੁਲਾਬ ਸਰੋਆ, ਦਿਲਬਾਗ ਵਿਰਕ, ਗੁਰਨਾਮ ਮਹਾਲ, ਹਰਵਿੰਦਰ ਪੁਰੇਵਾਲ, ਅਤੇ ਹੋਰ ਇਲਾਕੇ ਦੀਆਂ ਸਖ਼ਤੀਆਂ ਸਮੇਤ ਵੱਡੀ ਗਿਣਤੀ ਵਿਚ ਦਰਸ਼ਕ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.