ਬੰਬ ਤਾਂ ਫਟਿਆ ਪਰ ਅੱਤਵਾਦੀ ਸਾਜਿਸ਼ ਹੋਈ ਨਾਕਾਮ ਕੋਇਟਾ, 17 ਨਵੰਬਰ 2025 : ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ ਲੰਘੇ ਦਿਨੀਂ ਰੇਲਵੇ ਲਾਈਨ ਉਡਾਉਣ ਲਈ ਅੱਤਵਾਦੀਆਂ ਵਲੋਂ ਲਗਾਇਆ ਗਿਆ ਬੰਬ ਉਸ ਸਮੇਂ ਫਟ ਗਿਆ ਜਦੋਂ ਜਾਫਰ ਐਕਸਪ੍ਰੈਸ ਰੇਲ ਬੰਬ ਵਾਲੀ ਥਾਂ ਨੂੰ ਪਾਰ ਕਰ ਗਈ। ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਕੋਇਟਾ ਤੋਂ ਪੇਸ਼ਾਵਰ ਜਾ ਰਹੀ ਸੀ ਰੇਲ ਜਿਸ ਜਾਫਰ ਐਕਸਪ੍ਰੈਸ ਨੂੰ ਬੰਬ ਨਾਲ ਉਡਾਉਣ ਲਈ ਇਕ ਅੱਤਵਾਦੀ ਸਾਜਿਸ਼ ਘੜੀ ਗਈ ਸੀ ਉਹ ਜਾਫਰ ਐਕਸਪ੍ਰੈਸ ਕੋਇਟਾ ਤੋਂ ਪੇਸ਼ਾਵਰ ਜਾ ਰਹੀ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਅਜੇ ਨਹੀਂ ਹੋਈ ਹੈ । ਇਹ ਵਿਸਫੋਟਕ ਸ਼ਹੀਦ ਅਬਦੁਲ ਅਜ਼ੀਜ਼ ਬੁੱਲੋ ਖੇਤਰ `ਚ ਰੇਲਵੇ ਟਰੈਕ `ਤੇ ਲਗਾਇਆ ਗਿਆ ਸੀ । ਬੰਬ ਫਟਣ ਨਾਲ ਵਿੱਤੀ ਨੁਕਸਾਨ ਤੇ ਰੇਲਵੇ ਆਵਾਜਾਈ ਹੋਈ ਪ੍ਰਭਾਵਿਤ ਬੇਸ਼ਕ ਬੰਬ ਫਟਣ ਤੋਂ ਪਹਿਲਾਂ ਹੀ ਰੇਲ ਆਪਣੀ ਮੰਜਿ਼ਲ ਵੱਲ ਨੂੰ ਨਿਕਲ ਗਈ ਪਰ ਜੋ ਬੰਬ ਇਕ ਸਾਜਿਸ਼ ਤਹਿਤ ਰੇਲ ਨੂੰ ਉਡਾਉਣ ਲਈ ਲਗਾਇਆ ਗਿਆ ਸੀ ਉਹ ਜਦੋਂ ਫਟਿਆ ਜਿਥੇ ਰੇਲਵੇ ਟੈ੍ਰਕ ਉਡਣ ਨਾਲ ਭਾਰੀ ਵਿੱਤੀ ਨੁਕਸਾਨ ਹੋਇਆ, ਉਥੇ ਹੀ ਰੇਲਵੇ ਆਵਾਜਾਈ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ।
