post

Jasbeer Singh

(Chief Editor)

Patiala News

ਬ੍ਰਿਟੇਨ ਦੀਆਂ ਹੋਈਆਂ ਸੰਸਦੀ ਚੋਣਾਂ 'ਚ 10 ਪੰਜਾਬੀਆਂ ਦੀ ਹੋਈ ਸ਼ਾਨਦਾਰ ਜਿੱਤ ਨੇ ਪੰਜਾਬ ਦਾ ਨਾਂ ਹੋਰ ਰੁਸ਼ਨਾਇਆ : ਪ੍

post-img

ਬ੍ਰਿਟੇਨ ਦੀਆਂ ਹੋਈਆਂ ਸੰਸਦੀ ਚੋਣਾਂ 'ਚ 10 ਪੰਜਾਬੀਆਂ ਦੀ ਹੋਈ ਸ਼ਾਨਦਾਰ ਜਿੱਤ ਨੇ ਪੰਜਾਬ ਦਾ ਨਾਂ ਹੋਰ ਰੁਸ਼ਨਾਇਆ : ਪ੍ਰੋ. ਬਡੂੰਗਰ ਪਟਿਆਲਾ, 6 ਜੁਲਾਈ ( ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿ ਕਿਰਪਾਲ ਸਿੰਘ ਬਡੁੰਗਰ ਨੇ ਬਰਤਾਨੀਆ ਦੀ ਹੋਈ ਸੰਸਦੀ ਚੋਣ ਵਿੱਚ 10 ਪੰਜਾਬੀਆਂ ਸਣੇ 26 ਭਾਰਤ ਵੰਸ਼ੀਆਂ ਦੀ ਇਤਿਹਾਸਿਕ ਜਿੱਤ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਖਾਸ ਕਰ ਪੰਜਾਬੀਆਂ ਨੇ ਆਪਣੀ ਜਿੱਤ ਦੇ ਝੰਡੇ ਗੱਡ ਕੇ ਪੰਜਾਬ ਦਾ ਮਾਣ ਹੋਰ ਵਧਾਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਪੰਜਾਬੀਆਂ ਦੀ ਹੋਈ ਸ਼ਾਨਦਾਰ ਜਿੱਤ ਵਿਚ ਇਨਾਂ ਸੰਸਦੀ ਚੋਣਾਂ ਵਿੱਚ ਪੰਜ ਪੰਜਾਬੀ ਔਰਤਾਂ ਵੀ ਸ਼ਾਮਿਲ ਹਨ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਇਹਨਾਂ ਸੰਸਦੀ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਜੇਤੂ ਰਹੇ ਤਰਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗ਼ਿੱਲ ਦੂਸਰੀ ਵਾਰ ਜੇਤੂ ਰਹੇ ਹਨ ਤੇ ਬਾਕੀ ਅੱਠ ਸੰਸਦੀ ਮੈਂਬਰਾਂ ਵਿੱਚ ਬੋਲਟਨ ਨਾਰਥ ਈਸਟ ਦੀ ਸੰਸਦੀ ਸੀਟ ਤੋਂ ਪਹਿਲੀ ਜੇਤੂ ਔਰਤ ਕੀਰਿਥ ਆਲੂਵਾਲੀਆ 16 ਹਜਾਰ ਤੋਂ ਜਿਆਦਾ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ ਜਦਕਿ ਡਡਲੀ ਸੰਸਦੀ ਸੀਟ ਤੋਂ ਵੀ ਪਹਿਲੀ ਮਹਿਲਾ ਸਾਂਸਦ ਸੋਨੀਆ ਕੁਮਾਰ ਤੇ ਪਹਿਲੀ ਵਾਰ ਹੀ ਹਡਰਸਫੀਲਡ ਸੰਸਦੀ ਸੀਟ ਤੋਂ ਹਰਪ੍ਰੀਤ ਕੌਰ ਉੱਪਲ, ਸਾਊਥੈਪਟਨ ਸੰਸਦੀ ਸੀਟ ਤੋਂ ਸਤਵੀਰ ਕੌਰ, ਵਾਲਪਰਹੈਪਟਨ ਵੈਸਟ ਸੰਸਦੀ ਸੀਟ ਤੋਂ ਵਰਿੰਦਰ ਜੱਸ, ਲਾਫਥੋਰੋ ਸੰਸਦੀ ਸੀਟ ਤੋਂ ਡਾ. ਜੀਵਨ ਸੰਧੇਰ, ਇਲਫੋਰਡ ਸੰਸਦੀ ਸੀਟ ਤੋਂ ਜੱਸ ਅਠਵਾਲ ਤੇ ਸਮੈਥਵਿਕ ਸੰਸਦੀ ਸੀਟ ਤੋਂ ਗੁਰਿੰਦਰ ਸਿੰਘ ਜੋਸ਼ਨ ਨੇ ਜੋ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਇਸ ਨੇ ਪੰਜਾਬੀਆਂ ਦਾ ਵਿਦੇਸ਼ਾਂ ਵਿੱਚ ਹੋਰ ਮਾਣ ਨਾਲ ਸਿਰ ਉੱਚਾ ਕੀਤਾ ਹੈ । ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਪੰਜਾਬੀਆਂ ਦਾ ਵਿਦੇਸ਼ਾਂ ਵਿੱਚ ਜਾ ਕੇ ਵਿਦੇਸ਼ਾਂ ਦੀ ਧਰਤੀ ਤੇ ਆਪਣੀ ਮਿਹਨਤ ਨਾਲ ਆਪਣਾ ਨਾਮ ਬੁਲੰਦ ਕਰਨਾ ਵੀ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਆਪਣੀ ਮਿਹਨਤ ਦਾ ਲੋਹਾ ਵਿਦੇਸ਼ਾਂ ਵਿੱਚ ਵੀ ਮਨਵਾ ਰਹੇ ਹਨ ਜਿਸ ਕਾਰਨ ਵਿਦੇਸ਼ੀ ਲੋਕ ਵੀ ਪੰਜਾਬੀਆਂ ਨੂੰ ਪਸੰਦ ਕਰਕੇ ਰਾਜਨੀਤੀ ਵਿੱਚ ਜੋ ਸੇਵਾ ਕਰਨ ਦਾ ਮੌਕਾ ਦੇ ਰਹੇ ਹਨ ਇਸ ਨਾਲ ਹੋਰ ਹੌਸਲੇ ਪੰਜਾਬੀ ਮੂਲ ਦੇ ਲੋਕਾਂ ਦੇ ਵੱਧ ਰਹੇ ਹਨ । ਉਨਾਂ ਕਿਹਾ ਕਿ ਇਸ ਤੋਂ ਮਾਣ ਨਾਲ ਹੋਰ ਵੀ ਪੰਜਾਬੀਆਂ ਦਾ ਸਿਰ ਉੱਚਾ ਹੋ ਜਾਂਦਾ ਹੈ ਜਦੋਂ ਵਿਦੇਸ਼ਾਂ ਵਿੱਚ ਸੰਸਦੀ ਚੋਣਾਂ ਵਿੱਚ ਇੱਕ ਨਹੀਂ ਬਲਕਿ ਦੋ ਦੋ ਤਿੰਨ ਤਿੰਨ ਵਾਰ ਪੰਜਾਬੀਆਂ ਦੀ ਹੋਈ ਦਰਜ ਸ਼ਾਨਦਾਰ ਜਿੱਤ ਅੱਗੇ ਆਉਂਦੀ ਹੈ ਅਤੇ ਵਿਦੇਸ਼ਾਂ ਦੇ ਲੋਕ ਪੰਜਾਬੀਆਂ ਨੂੰ ਜਿਤਾ ਕੇ ਹੋਰ ਮਾਣ ਬਖਸ਼ਦੇ ਹਨ । ਉਨ੍ਹਾਂ ਕਿਹਾ ਕਿ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਹੁਣ ਪੰਜਾਬੀਆਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਮਿਹਨਤ ਅਤੇ ਪਹਿਚਾਣ ਦਾ ਲੋਹਾ ਮਨਵਾਇਆ ਜਾ ਰਿਹਾ ਹੈ ।

Related Post