
National
0
ਕੈਬਨਿਟ ਨੇ ਦਿੱਤੀ ਦੋ ਕਰੋੜਾਂ ਦੇ ਦੋ ਰੇਲ ਪ੍ਰਾਜੈਕਟਾਂ ਨੂੰ ਪ੍ਰਵਾਨਗੀ
- by Jasbeer Singh
- October 25, 2024

ਕੈਬਨਿਟ ਨੇ ਦਿੱਤੀ ਦੋ ਕਰੋੜਾਂ ਦੇ ਦੋ ਰੇਲ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਬਿਹਾਰ ਨਾਲ ਜੁੜੇ ਦੋ ਰੇਲ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ’ਤੇ ਅੰਦਾਜ਼ਨ 6,798 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ । ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਨਰਕਟੀਆਗੰਜ-ਰਕਸੌਲ-ਸੀਤਾਮੜ੍ਹੀ-ਦਰਭੰਗਾ ਅਤੇ ਸੀਤਾਮੜ੍ਹੀ-ਮੁਜ਼ੱਫਰਪੁਰ ਸੈਕਸ਼ਨ ਨੂੰ ਡਬਲ ਕਰਨ ਅਤੇ ਇਰੂਪਾਲੇਮ ਤੇ ਨਾਮਬੂਰੂ ਵਾਇਆ ਅਮਰਾਵਤੀ ਵਿਚਕਾਰ ਨਵੀਂ ਲਾਈਨ ਦੀ ਉਸਾਰੀ ਨੂੰ ਪ੍ਰਵਾਨਗੀ ਦਿੱਤੀ ਹੈ। ਦੋਵੇਂ ਪ੍ਰਾਜੈਕਟਾਂ ਨਾਲ ਆਂਧਰਾ ਪ੍ਰਦੇਸ਼ ਅਤੇ ਬਿਹਾਰ ਨੂੰ ਲਾਭ ਹੋਵੇਗਾ ਜਿਥੇ ਭਾਜਪਾ ਦੀਆਂ ਭਾਈਵਾਲਾ ਪਾਰਟੀਆਂ ਕ੍ਰਮਵਾਰ ਟੀ. ਡੀ. ਪੀ. ਤੇ ਜਨਤਾ ਦਲ (ਯੂ) ਦੀਆਂ ਸਰਕਾਰਾਂ ਹਨ ।