post

Admin

(Chief Editor)

National

ਪਾਲਤੂ ਕੁੱਤੇ ਨੂੰ ਰਾਸ਼ਟਰੀ ਝੰਡੇ ਵਿਚ ਲਪੇਟ ਕੇ ਦਫਨਾਉਣ ਦਾ ਮਾਮਲਾ ਗਰਮਾਇਆ

post-img

ਪਾਲਤੂ ਕੁੱਤੇ ਨੂੰ ਰਾਸ਼ਟਰੀ ਝੰਡੇ ਵਿਚ ਲਪੇਟ ਕੇ ਦਫਨਾਉਣ ਦਾ ਮਾਮਲਾ ਗਰਮਾਇਆ

ਗ੍ਰੇਟਰ ਨੋਇਡਾ, 14 ਅਗਸਤ 2026 : ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗ੍ਰੇਟਰ ਨੋਇਡਾ ਦੇ ਖੇਤਰ ਬਿਲਾਸਪੁਰ ਵਿਖੇ ਪਾਲਤੂ ਕੁੱਤੇ (Pet dogs) ਨੂੰ ਰਾਸ਼ਟਰੀ ਝੰਡੇ ਵਿਚ ਲਪੇਟ ਕੇ ਦਫਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੁੱਤੇ ਨੂੰ ਦਫਨਾਉਣ ਦੀ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ

ਮਿਲੀ ਜਾਣਕਾਰੀ ਅਨੁਸਾਰ ਗ੍ਰੇਟਰ ਨੋਇਡਾ (Greater Noida) ਦੇ ਦਨਕੌਰ ਕੋਤਵਾਲੀ ਖੇਤਰ ਦੇ ਬਿਲਾਸਪੁਰ ਕਸਬੇ ਵਿਖੇ ਜੋ ਇਕ ਪਾਲਤੂ ਕੁੱਤੇ ਨੂੰ ਮਰਨ ਤੋਂ ਬਾਅਦ ਰਾਸ਼ਟਰੀ ਝੰਡੇ (National flags) ਵਿਚ ਲਪੇਟ ਕੇ ਦਫ਼ਨਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਵਾਲਾ ਮਾਮਲਾ ਗਰਮਾ ਗਿਆ ਹੈ । ਲੋਕਾਂ ਵਲੋਂ ਵਾਇਰਲ ਵੀਡੀਓ ਮੁਤਾਬਕ ਕੌਮੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਲਗਾਉਣ ਦੇ ਚਲਦਿਆਂ ਪੁਲਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਮਾਮਲੇ ਦੀ ਜਾਂਚ ਕਰਕੇ ਸਬੰਧਤ ਵਿਅਕਤੀ ਵਿਰੁੱਧ ਕਾਰਵਾਈ ਕਰਨ ।

ਕੀ ਆਖਿਆ ਪੁਲਸ ਨੇ

ਪ੍ਰਾਪਤ ਸੂਚਨਾ ਮੁਤਾਬਕ ਜਿਸ ਖੇਤਰ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਸਬੰਧੀ ਪੁਲਸ ਵਲੋਂ ਮਾਮਲੇ ਅਤੇ ਮਾਮਲੇ ਦੀ ਜਾਰੀ ਵੀਡੀਓ ਦੀ ਜਾਂਚ ਕਰਨ ਦਾ ਆਖਿਆ ਜਾ ਰਿਹਾ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਤੇ ਜੇਕਰ ਅਜਿਹਾ ਹੋਇਆ ਹੈ ਤਾਂ ਕਾਨੂੰਨ ਮੁਤਾਬਕ ਅਜਿਹਾ ਕਰਨ 'ਤੇ ਬਣਦੀ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇਗੀ ।

Related Post

Instagram