

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਵੀ ਭਗਵਤੀ ਬਾਲਾ ਸੰਦਰੀ ਮੰਦਰ ਦੇ ਪ੍ਰਧਾਨ ਪਵਨ ਗਰਗ ਦੇ ਪੁੱਤਰ ਨੀਸ਼ੂ ਗਰਗ ਤੇ ਭਾਜਪਾ ਸੂਬਾ ਕਾਰਜਕਾਰਨੀ ਦੀ ਮੈਂਬਰ ਬੀਬੀ ਕਰਤਾਰ ਕੌਰ ਗਿੱਲ ਦੇ ਪਤੀ ਰਵਿੰਦਰ ਸਿੰਘ ਗਿੱਲ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਤੀ ਦੇਰ ਸ਼ਾਮ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਭਗਵਤੀ ਬਾਲਾ ਸੁੰਦਰੀ ਮੰਦਰ ਦੇ ਪ੍ਰਧਾਨ ਪਵਨ ਗਰਗ ਤੇ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਬੀਬੀ ਕਰਤਾਰ ਕੌਰ ਦੇ ਨਿਵਾਸ ’ਤੇ ਪੁੱਜੇ। ਉਨ੍ਹਾਂ ਦੋਹਾਂ ਪਰਿਵਾਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਮੁੱਖ ਮੰਤਰੀ ਨੇ ਦੋਹਾਂ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਡੂੰਘਾ ਦੁੱਖ ਹੈ ਤੇ ਉਹ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਹਨ। ਇਸ ਮੌਕੇ ਸਾਬਕਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ, ਸੁਲਖੱਣ ਸਿੰਘ ਅਜਰਾਣਾ, ਤਰਲੋਚਨ ਸਿੰਘ ਹਾਂਡਾਂ, ਮੁਲਖ ਰਾਜ ਗੁੰਬਰ ,ਤਿਲਕ ਰਾਜ ਅਗਰਵਾਲ, ਅਰੂਣ ਕੰਸਲ, ਬਲਦੇਵ ਰਾਜ ਚਾਵਲਾ, ਰਾਜ ਸਤੀਜਾ,ਰਾਜੂ ਚਾਵਲਾ, ਬਲਦੇਵ ਰਾਜ ਸੇਠੀ, ਕੁਲਵੰਤ , ਕਰਣਰਾਜ ਸਿੰਘ ਤੂਰ, ਸਰਬਜੀਤ ਸਿੰਘ ਕਲਸਾਣੀ ਅਤੇ ਭਾਜਪਾ ਕਾਰਕੁੁਨ ਮੌਜੂਦ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.