
ਕਾਸਟੀਚੂਐਂਟ ਕਾਲਜਾਂ ਦੇ ਕੰਟਰੈਕਟ ਅਧਿਆਪਕਾਂ ਵਲੋਂ ਪ੍ਰਿੰਸੀਪਲ ਨੂੰ ਮੰਗ ਪੱਤਰ ਸੋਂਪਿਆ
- by Jasbeer Singh
- July 18, 2024

ਕਾਸਟੀਚੂਐਂਟ ਕਾਲਜਾਂ ਦੇ ਕੰਟਰੈਕਟ ਅਧਿਆਪਕਾਂ ਵਲੋਂ ਪ੍ਰਿੰਸੀਪਲ ਨੂੰ ਮੰਗ ਪੱਤਰ ਸੋਂਪਿਆ - ਉੱਚ ਸਿੱਖਿਆ ਹਾਸਲ ਕੰਟਰੈਕਟ ਅਧਿਆਪਕ ਦੇ ਭਵਿੱਖ ਲਈ ਕਦਮ ਚੁੱਕੇ ਜਾਣ : ਡਾ ਤਰਨਜੀਤ ਕੌਰ ਘਨੌਰ, 17 ਜੁਲਾਈ () ਅੱਜ ਘਨੌਰ ਕਾਲਜ ਦੇ ਕੰਟਰੈਕਟ ਅਧਿਆਪਕਾਂ ਵਲੋਂ ਰੈਗੂਲਰ ਕਰਨ ਸੰਬੰਧੀ ਮੰਗ ਪੱਤਰ ਕਾਲਜ ਪ੍ਰਿੰਸੀਪਲ ਨੂੰ ਸੋਂਪਿਆ ਗਿਆ। ਇਹ ਅਧਿਆਪਕ ਪਿਛਲੇ 10-15 ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ ਵੱਖ ਕਾਂਸਟੀਚੂਐਂਟ ਕਾਲਜਾਂ ਵਿਚ ਕੰਟਰੈਕਟ ਆਧਾਰ ਤੇ ਸੇਵਾ ਨਿਭਾ ਰਹੇ ਹਨ। ਇਸ ਮੌਕੇ ਪੁਕਟਾ ਪ੍ਰਧਾਨ ਡਾ. ਤਰਨਜੀਤ ਕੌਰ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ, ਯੂ. ਜੀ. ਸੀ. ਅਤੇ ਪੰਜਾਬੀ ਯੂਨੀਵਰਸਿਟੀ ਦੀਆਂ ਸਾਰੀਆਂ ਵਿਦਿਅਕ ਯੋਗਤਾਵਾਂ ਪੂਰੀਆਂ ਕਰਦੇ ਹਾਂ। ਸਾਡੀ ਨਿਯੁਕਤੀ ਸਮੇਂ ਰੈਗੂਲਰ ਅਧਿਆਪਕ ਦੀ ਨਿਯੁਕਤੀ ਵਾਲੀ ਚੋਣ ਪ੍ਰਕਿਰਿਆ ਹੀ ਅਪਣਾਈ ਗਈ ਸੀ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ 14 ਕਾਂਸਟੀਚੂਐਂਟ ਕਾਲਜਾਂ ਵਿਚ ਪੜ੍ਹਾ ਰਹੇ ਕੰਟਰੈਕਟ ਅਧਿਆਪਕਾਂ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ, ਜਿਹੜੇ ਕਿ ਅੱਧੇ ਪੰਜਾਬ ਦੇ ਗਰੀਬ ਵਿਦਿਆਰਥੀਆਂ ਨੂੰ ਸਿਖਿਅਤ ਕਰ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀਆਂ ਨੂੰ ਪੰਜ ਸਾਲਾਂ ਬਾਅਦ ਐਡਹਾਕ ਅਤੇ 10 ਸਾਲਾਂ ਬਾਅਦ ਰੈਗੂਲਰ ਕੀਤਾ ਜਾਂਦਾ ਹੈ। ਪਰੰਤੂ ਟੀਚਿੰਗ ਅਮਲੇ ਲਈ ਅਜੇ ਤੱਕ ਇੱਦਾਂ ਦੀ ਕੋਈ ਪਾਲਸੀ ਨਹੀਂ ਬਣਾਈ ਗਈ। ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਬਿਨਾਂ ਕਿਸੇ ਇਸ਼ਤਿਹਾਰ ਤੋਂ ਆਏ ਦਰਜਾ-4 ਕਰਮਚਾਰੀਆਂ ਨੂੰ ਵੀ 10 ਸਾਲਾਂ ਪਾਲਿਸੀ ਤਹਿਤ ਪੱਕਾ ਕੀਤਾ ਗਿਆ, ਜਿਨ੍ਹਾਂ ਦੀ ਯੋਗਤਾ ਬਾਰਵੀਂ ਪਾਸ ਵੀ ਨਹੀਂ ਹੈ। ਦੂਜੇ ਪਾਸੇ ਕੰਟਰੈਕਟ ਅਧਿਆਪਕ ਨੈੱਟ ਅਤੇ ਪੀ. ਐਚ. ਡੀ. ਪਾਸ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਭਵਿੱਖ ਸੁਰਖਿਅਤ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਸਾਡੀਆਂ ਮੰਗਾਂ ਦੇ ਮੱਦੇਨਜਰ ਸਾਨੂੰ ਪੁਖਤਾ ਨੀਤੀ ਤਹਿਤ ਰੈਗੂਲਰ ਕੀਤਾ ਜਾਵੇ, ਬਣਦੇ ਇੰਨਕਰੀਮੈਂਟ ਦਿੱਤੇ ਜਾਣ ਅਤੇ ਰੈਗੂਲਰ ਕਰਨ ਤੱਕ ਸੱਤਵਾਂ ਪੇਅ ਸਕੇਲ ਦਿੱਤਾ ਜਾਵੇ। ਜੇਕਰ ਸਾਡੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।