ਦੇਸ਼ ਬੰਗਲਾਦੇਸ਼ੀਆਂ ਅਤੇ ਰੋਹਿੰਗਿਆਵਾਂ ਦਾ ਨਹੀਂ : ਜਾਇਸਵਾਲ ਨਵੀਂ ਦਿੱਲੀ, 10 ਦਸੰਬਰ 2025 : ਭਾਜਪਾ ਦੇ 1 ਸੰਸਦ ਮੈਂਬਰ ਸੰਜੇ ਜਾਇਸਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਦੇਸ਼ ਬੰਗਲਾਦੇਸ਼ੀਆਂ ਅਤੇ ਰੋਹਿੰਗਿਆਵਾਂ ਦਾ ਨਹੀਂ ਹੈ ਅਤੇ ਵੋਟਰ - ਸੂਚੀ ਦੀ ਵਿਸ਼ੇਸ਼ ਪੜਤਾਲ (ਐੱਸ. - ਆਈ. ਆਰ.) ਤੋਂ ਬਾਅਦ ਉਨ੍ਹਾਂ ਨੂੰ -ਦੇਸ਼ `ਚੋਂ ਬਾਹਰ ਕੀਤਾ ਜਾਵੇਗਾ। ਐੱਸ. ਆਈ. ਆਰ. ਤੋਂ ਬਾਅਦ ਕਰਾਂਗੇ ਬਾਹਰ ਉਨ੍ਹਾਂ ਨੇ ਲੋਕ ਸਭਾ `ਚ ਚੋਣ ਸੁਧਾਰਾਂ ਜੋ `ਤੇ ਚਰਚਾ `ਚ ਭਾਗ ਲੈਂਦਿਆਂ ਕਿਹਾ ਕਿ ਬਿਹਾਰ ਐੱਸ. ਆਈ. ਆਰ. `ਚ 35 ਲੱਖ ਲੋਕ ਅਜਿਹੇ ਮਿਲੇ, ਜਿਨ੍ਹਾਂ ਨੇ ਫਾਰਮ-6 ਭਰਿਆ ਹੀ ਨਹੀਂ । ਜਾਇਸਵਾਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਬਿਹਾਰ ਤੋਂ ਬਾਹਰ ਗਏ ਹੋਣ ਜਾਂ ਇਹ ਵੀ ਹੋ ਸਕਦਾ ਹੈ ਕਿ ਬੰਗਲਾਦੇਸ਼ੀ ਰੋਹਿੰਗਿਆ ਹੋਣ, ਜਿਨ੍ਹਾਂ ਨੇ ਡਰ ਕਾਰਨ ਇਸ ਫਾਰਮ ਨੂੰ ਨਹੀਂ ਭਰਿਆ ਅਤੇ ਇਹੀ ਚੀਜ਼ ਸਾਡੇ ਬਿਹਾਰ ਦੇ ਸਾਥੀਆਂ ਨੂੰ ਕਾਫੀ ਪੀੜਾ ਦਿੰਦੀ ਹੈ । ਉਨ੍ਹਾਂ ਨੂੰ ਡਰ ਹੈ ਕਿ ਜੇਕਰ ਇਹ ਬਿਹਾਰ `ਚ ਇੰਨੇ ਹਨ ਤਾਂ ਬੰਗਾਲ `ਚ ਕਿੰਨੇ ਹੋਣਗੇ। ਇਸੇ `ਵੋਟ ਰਾਜਨੀਤੀ` ਕਾਰਨ ਉਹ ਚਿੰਤਤ ਹਨ । ਭਾਰਤ ਦੇੇਸ਼ ਹਿੰਦੂ-ਮੁਸਲਮਾਨ-ਸਿੱਖ-ਇਸਾਈ-ਜੈਨ-ਬੰਧ ਸਾਰਿਆਂ ਦਾ ਹੈ ਪਰ ਬੰਗਲਾਦੇਸ਼ੀਆਂ ਅਤੇ ਰੋਹਿੰਗਿਆਵਾਂ ਦਾ ਬਿਲਕੁਲ ਨਹੀਂ ਉਨ੍ਹਾਂ ਕਿਹਾ ਕਿ ਇਹ ਦੇਸ਼ ਹਿੰਦੂ-ਮੁਸਲਮਾਨ-ਸਿੱਖ-ਇਸਾਈ-ਜੈਨ-ਬੰਧ ਸਾਰਿਆਂ ਦਾ ਹੈ ਪਰ ਬੰਗਲਾਦੇਸ਼ੀਆਂ ਅਤੇ ਰੋਹਿੰਗਿਆਵਾਂ ਦਾ ਬਿਲਕੁਲ ਨਹੀਂ ਹੈ। ਉਨ੍ਹਾਂ ਨੇ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ `ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਪਿਛਲੇ 3 ਮਹੀਨਿਆਂ ਤੋਂ `ਵੋਟ ਚੋਰੀ` ਅਤੇ ਐੱਸ. ਆਈ. ਆਰ. ਦੀ ਗੱਲ ਕਰ ਰਹੇ ਹਨ, ਜੋ ਕਿ ਸਿਰਫ ਚੋਣ ਕਮਿਸ਼ਨ ਦਾ ਸੰਵਿਧਾਨਕ ਅਧਿਕਾਰ ਹੈ। ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਜਿਸ ਮੁੱਦੇ `ਤੇ ਬਿਹਾਰ ਵਿਧਾਨ ਸਭਾ ਚੋਣਾਂ `ਚ ਵਿਰੋਧੀ ਧਿਰ ਨੂੰ ਇੰਨੀ ਵੱਡੀ ਹਾਰ ਮਿਲੀ, ਉਸ ਤੋਂ ਬਾਅਦ ਵੀ ਇਸ ਗੱਲ ਨੂੰ ਉਹ ਸਮਝਣ ਨੂੰ ਤਿਆਰ ਨਹੀਂ ਹਨ।
