

ਅਦਾਲਤ ਨੇ ਕਤਲ ਕੇਸ ਵਿੱਚ ਦੋ ਵਿਅਕਤੀ ਕੀਤੇ ਬਰੀ ਪਟਿਆਲਾ, 17 ਜੁਲਾਈ : ਮਾਨਯੋਗ ਅਦਾਲਤ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਵੱਲੋਂ ਹਰਪ੍ਰੀਤ ਸਿੰਘ ਅਤੇ ਅਮਰਿੰਦਰ ਸਿੰਘ ਨੂੰ ਕਤਲ ਕੇਸ ਵਿੱਚ ਬਰੀ ਕੀਤਾ ਗਿਆ। ਅਵਤਾਰ ਸਿੰਘ ਪੁੱਤਰ ਹਰੀ ਪਾਲ ਸਿੰਘ, ਵਾਸੀ ਪਿੰਡ ਅਬਲੋਵਾਲ ਜੋ ਕਿ ਗੁਰਪ੍ਰੀਤ ਸਿੰਘ ਦਾ ਮਾਮਾ ਲੱਗਦਾ ਸੀ ਦੇ ਬਿਆਨਾਂ ਉੱਤੇ 31 .10. 2018 ਨੂੰ ਇੱਕ ਮੁਕਦਮਾ ਨੰਬਰ 274 ਅਧੀਨ ਧਾਰਾ 302, 341 ,506 148, 149, ਆਈ ਪੀ ਸੀ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਗੁਰਪ੍ਰੀਤ ਸਿੰਘ ਉਰਫ ਗੁਰੀ ਦੇ ਕਤਲ ਦੇ ਸੰਬੰਧ ਵਿੱਚ ਦਰਜ ਕੀਤਾ ਗਿਆ ਸੀ। ਇਹ ਵਾਕਾਂ ਮਿਤੀ 31. 10. 2018 ਨੂੰ ਮਲਟੀ ਪਰਪਜ਼ ਸਕੂਲ ਦੇ ਕੋਲ ਵਾਪਰਿਆ ਸੀ। ਇਸ ਮੁਕਦਮੇ ਦੀ ਬਹਿਸ ਦੇ ਦੌਰਾਨ ਮਾਨਯੋਗ ਅਦਾਲਤ ਨੇ ਸੀਨੀਅਰ ਵਕੀਲ ਸ੍ਰੀ ਸੁਮੇਸ਼ ਜੈਨ, ਸ੍ਰੀ ਨਵੀਨ ਤਰੇਹਨ, ਵੈਭਵ ਜੈਨ ਅਤੇ ਸਿਮਰਤ ਜੀਤ ਸਿੰਘ ਸੱਗੂ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਸ਼ੀ ਹਰਪ੍ਰੀਤ ਸਿੰਘ ਅਤੇ ਅਮਰਿੰਦਰ ਸਿੰਘ ਨੂੰ ਬਰੀ ਕਰ ਦਿੱਤਾ।