post

Jasbeer Singh

(Chief Editor)

Patiala News

ਨਿਗਮ ਕਮਿਸ਼ਨਰ ਨੂੰ ਦਿੱਤਾ ਸ਼ਾਹੀ ਸ਼ਹਿਰ ਦੀ ਵਿਰਾਸਤੀ ਠੰਡੀ ਖੂਹੀ ਦਾ ਵਜੂਦ ਖਤਮ ਹੋਣ ਕਿਨਾਰੇ ਨਜਾਇਜ ਕਬਜਿਆਂ ਵਿੱਚ ਗੁਆਚੀ

post-img

ਨਿਗਮ ਕਮਿਸ਼ਨਰ ਨੂੰ ਦਿੱਤਾ ਸ਼ਾਹੀ ਸ਼ਹਿਰ ਦੀ ਵਿਰਾਸਤੀ ਠੰਡੀ ਖੂਹੀ ਦਾ ਵਜੂਦ ਖਤਮ ਹੋਣ ਕਿਨਾਰੇ ਨਜਾਇਜ ਕਬਜਿਆਂ ਵਿੱਚ ਗੁਆਚੀ ਵਿਰਾਸਤੀ ਸ਼ਾਨ ਮਿੱਟੀ ਨਾਲ ਲੱਥਪਥ ਚੌਂਤਰੇ ਦੀ ਨਿਸ਼ਾਨੀ ਬਾਰੇ ਮੰਗ ਪੱਤਰ ਪਟਿਆਲਾ : ਅੱਜ ਜੈ ਬਾਬਾ ਨਗਰ ਖੇੜਾ ਜੀ ਸੰਜੇ ਕਲੋਨੀ ਨਜਦੀਕ ਜੈਨ ਮਿਲ, ਵਾਰਡ ਨੰਬਰ 30, ਬਲਾਕ ਨੰ: 1 ਪਟਿਆਲਾ ਵੱਲੋਂ ਸ਼ਾਹੀ ਸ਼ਹਿਰ ਦੀ ਵਿਰਾਸਤੀ ਠੰਡੀ ਖੂਹੀ ਦਾ ਵਜੂਦ ਖਤਮ ਹੋਣ ਕਿਨਾਰੇ ਨਜਾਇਜ ਕਬਜਿਆਂ ਵਿੱਚ ਗੁਆਚੀ ਵਿਰਾਸਤੀ ਸ਼ਾਨ ਮਿੱਟੀ ਨਾਲ ਲੱਥਪਥ ਚੌਂਤਰੇ ਦੀ ਨਿਸ਼ਾਨੀ ਬਾਰੇ ਮੰਗ ਪੱਤਰ ਦਿੱਤਾ ਗਿਆ। ਪਟਿਆਲਾ ਦੀ ਇਤਿਹਾਸਕ ਠੰਡੀ ਖੂਹੀ ਜਿਥੇ ਕਥਿਤ ਨਜਾਇਜ ਕਬਜੇ ਦੀ ਮਾਰ ਹੇਠ ਹੈ, ਉੱਥੇ ਇਸ ਦਾ ਵਜੂਦ ਵੀ ਹੁਣ ਖਤਮ ਹੋਣ ਕਿਨਾਰੇ ਹੈ। ਤਿੰਨ ਕੁ ਦਹਾਕੇ ਪਹਿਲਾ ਤੱਕ ਇਸ ਖੂਹੀ ਤੋਂ ਲੋਕੀ ਠੰਡਾ ਜਲ ਪੀਂਦੇ ਸਨ, ਜਦ ਕਿ ਹੁਣ ਕਰੀਬ ਇੱਕ ਦਹਾਕੇ ਤੋਂ ਮਿੱਟੀ ਨਾਲ ਪੂਰ ਦਿੱਤੀ ਹੋਈ ਹੈ, ਸਿਰਫ ਉਪਰਲੇ ਚੌਂਤਰੇ ਦੀ ਹੀ ਇੱਕ ਨਿਸ਼ਾਨੀ ਬਾਕੀ ਬਚੀ ਰਹਿ ਗਈ ਹੈ। ਵਿਸ਼ਵ ਵਿਰਾਸਤ ਦਿਵਸ ਤੇ ਵਿਰਾਸਤੀ ਪੂਹੀ ਦੀ ਨਿਸ਼ਾਨੀ ਬਰਕਰਾਰ ਰੱਖਣ ਦੀ ਮੰਗ ਉੁਠਾਈ ਹੈ। ਇਹ ਖੂਹੀ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਅੰਤਰਲੇ ਸਮੇਂ ਰਾਹਗੀਰਾਂ ਲਈ ਉਸਾਰੀ ਗਈ ਸੀ। ਸਮੇਂ ਦੇ ਗੇੜ ਨਲ ਮਹਿੰਦਰਾ ਕਾਲਜ ਤੇ ਐਨ.ਆਈ.ਐਸ. ਦੇ ਵਿਚਾਰਲੇ ਇਸ ਚੋਂਕ ਦਾ ਨਾਂ ਵੀ ਠੰਡੀ ਖੂਹੀ ਵਜੋਂ ਸੱਦਿਆ ਜਾਣ ਲੱਗ ਪਿਆ। ਅੱਜ ਵੀ ਠੰਡੀ ਖੂਹੀ ਵਜੋਂ ਜਾਣੇ ਜਾਦੇ ਇਸ ਚੌਂਕ ਦੇ ਮਹਿੰਦਾ ਕਾਲਜ ਵਾਲੇ ਪਾਸੇ ਪੈਦੇ ਸੱਜੇ ਹੱਥ ਨਿਕਾਸੀ ਨਾਲੇ ਦੇ ਕੰਢੇ ਤੇ ਪਟਿਆਲਾ ਰਿਆਸਤ ਵੇਲੇ ਦੀ ਸਥਾਪਿਤ ਇਹ ਖੂਹੀ ਹੁਣ ਲੋਹੇ ਦੀਆਂ ਦੀਵਾਰਾਂ ਵਿਚੋਂ ਲੁਕੀ ਵੇਖੀ ਜਾ ਸਕਦੀ ਹੈ। ਵਿਰਾਸਤੀ ਚਿੰਤਕ ਰਾਮ ਲਾਲ ਰਾਮਾ ਸਮੇਤ ਕਈ ਹੋਰਾਂ ਨੇ ਕਥਿਤ ਕਬਜੇ ਹੇਠ ਆਈ ਤੇ ਆਪਣਾ ਵਜੂਦ ਗਵਾ ਰਹੀ ਖੂਹੀ ਨੂੰ ਵਿਖਾਇਆ ਅਤੇ ਦੱਸਿਆ ਕਿ ਖੂਹੀ ਵਾਲੀ ਥਾਂ ਇੱਕ ਨਿਜੀ ਸਕੂਲ ਦੇ ਕਬਜੇ ਹੇਠ ਹੈ ਤੇ ਖੂਹੀ ਵਾਲੀ ਥਾਂ ਤੇ ਬਾਸਕਟਬਾਲ ਦਾ ਗਰਾਉਂਡ ਬਣਾਇਆ ਹੋਇਆ ਹੈ। ਖੂਹੀ ਦੇ ਚੌਂਤਰੇ ਵਾਲੀ ਥਾਂ ਵੀ ਕਥਿਤ ਨਜਾਇਜ ਕਬਜੇ ਵਿੱਚ ਲੈ ਕੇ ਆਲੇ ਦੁਆਲੇ ਲੋਹੇ ਦੇ ਟੀਨ ਦੀ ਦੀਵਾਰ ਬਣਾਈ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਠੰਡੀ ਖੂਹੀ ਤੇ ਬਤੌਰ ਵਿਰਾਸਤੀ ਜਗ੍ਹਾ ਕੋਈ ਆਪਣੀ ਮਾਲਕੀ ਸੋਅ ਨਹੀਂ ਕਰਦਾ। ਇਸ ਸਬੰਧੀ ਐਸ.ਡੀ.ਐਮ. ਨੂੰ ਪਹਿਲਾ ਵੀ ਮੁਲਾਕਾਤ ਕਰਕੇ ਅਤੇ ਲਿਖਤੀ ਰੂਪ ਵਿੱਚ ਧਿਆਨ ਵਿੱਚ ਲਿਆਦਾ ਗਿਆ ਸੀ ਕਿ ਵਿਰਾਸਤੀ ਦਿੱਖ ਵਾਲੀ ਠੰਢੀ ਖੂਹੀ ਦੀ ਸਮਾਪਤੀ ਜਾਂ ਇਸ ਤੇ ਕਥਿਤ ਨਜਾਇਜ ਕਬਜੇ ਤੋਂ ਭਾਵੇਂ ਅਗਿਆਨਤਾ ਜਾਹਿਰ ਕੀਤੀ ਪਰ ਉਨ੍ਹਾਂ ਇਹ ਵੀ ਆਖਿਆ ਕਿ ਉਹ ਮਾਮਲੇ ਦੀ ਘੋਖ ਕੇ ਉਚਿਤਾ ਨਾਲ ਗੌਰ ਕਰਨਗੇ ਪਰੰਤੂ ਲੰਮਾ ਸਮਾ ਬੀਤ ਜਾਣ ਉਪਰੰਤ ਵੀ ਜਿਲਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਨਾ ਤਾਂ ਕੋਈ ਪੜਤਾਲ ਕੀਤੀ ਗਈ ਹੈ ਅਤੇ ਨਾ ਹੀ ਕਬਜਫ ਕਰਨ ਵਾਲਿਆ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਹੈ। ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ। ਇਸ ਪ੍ਰਤੀ ਸਾਡੇ ਵਲੋਂ ਡੀ.ਸੀ. ਪਟਿਆਲਾ ਨੂੰ 24072024 ਨੂੰ ਮੰਗ ਪੱਤਰ ਦਿੱਤਾ ਅਤੇ ਨਗਰ ਨਿਗਮ ਪਟਿਆਲਾ ਨੂੰ ਅੱਜ ਮੰਗ ਪੱਤਰ ਦਿੱਤਾ। ਜੇਕਰ ਸਾਡੀ ਇਸ ਮੰਗ ਤੇ ਗੌਰ ਨਾ ਕੀਤੀ ਗਈ ਤਾਂ ਸਾਡੇ ਵਲੋਂ ਭੁੱਖ ਹੜਤਾਲ ਕਰਕੇ ਅਤੇ ਧਰਨੇ ਵੀ ਦਿੱਤੇ ਜਾ ਸਕਦੇ ਹਨ।

Related Post