 
                                             ਇੰਦੌਰ ਦੇ ਦੇਵੀ ਅਹਿਲਿਆ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
- by Jasbeer Singh
- October 5, 2024
 
                              ਇੰਦੌਰ ਦੇ ਦੇਵੀ ਅਹਿਲਿਆ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਇੰਦੌਰ : ਭਾਰਤ ਦੇਸ਼ ਦੇ ਸ਼ਹਿਰ ਇੰਦੌਰ ਦੇ ਦੇਵੀ ਅਹਿਲਿਆ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈੈ। ਦੱਸਣਯੋਗ ਹੈ ਕਿ ਅਜਿਹਾ ਚੌਥੀ ਵਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਧਮਕੀ ਦੇਣ ਵਾਲੇ ਨੇ ਡਾਰਕ ਵੈੱਬ ਦੀ ਵਰਤੋਂ ਕੀਤੀ ਹੈ। ਇਸ ਤੋਂ ਪਹਿਲਾਂ ਇੰਦੌਰ, ਭੋਪਾਲ ਅਤੇ ਦੇਸ਼ ਦੇ 50 ਹੋਰ ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਪੁਲਸ ਮੁਤਾਬਕ ਇਹ ਧਮਕੀ ਇੰਦੌਰ ਏਅਰਪੋਰਟ ਦੇ ਇੱਕ ਸਟਾਫ ਨੂੰ ਮਿਲੀ ਸੀ ਜੋ ਕਿ ਅਣਜਾਣ ਈਮੇਲ ਆਈਡੀ ਜਨਰਲ ਸਿ਼ਵਾ ਐਟਦੀਰੇਟ ਰੈਡਿਫ ਮੇਲ ਤੋਂ ਆਈ ਸੀ।ਇਸ ਮੇਲ `ਚ ਲਿਖਿਆ ਹੈ `ਯਾਦ ਰੱਖੋ, ਅਸੀਂ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਨਾਲ ਇਕੱਲੇ ਟੱਕਰ ਲੈ ਚੁੱਕੇ ਹਾਂ। ਹੁਣ ਤੁਸੀਂ ਨਾ ਤਾਂ ਭੱਜ ਸਕਦੇ ਹੋ ਅਤੇ ਨਾ ਹੀ ਬਚ ਸਕਦੇ ਹੋ, ਖੇਡ ਸ਼ੁਰੂ ਹੋ ਗਈ ਹੈ। ਇਸ ਪੱਤਰ ਦੇ ਅੰਤ ਵਿੱਚ ਜੈ ਮਹਾਕਾਲ ਜੈ ਆਦਿਸ਼ਕਤੀ ਵੀ ਲਿਖਿਆ ਹੋਇਆ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     