July 6, 2024 00:58:53
post

Jasbeer Singh

(Chief Editor)

Patiala News

ਵੋਟਰ ਜਾਗਰੂਕਤਾ ਲਈ ਜ਼ਿਲਾ ਪ੍ਰਸ਼ਾਸਨ ਨੇ ਕਰਵਾਈ ਸਾਈਕਲ ਰੈਲੀ

post-img

ਪਟਿਆਲਾ, 30 ਅਪ੍ਰੈਲ (ਜਸਬੀਰ)-ਜ਼ਿਲਾ ਚੋਣ ਅਫ਼ਸਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ 2024 ਦੇ ਐਲਾਨ ਹੋਣ ਅਤੇ 01 ਜੂਨ ਨੂੰ ਹੋਣ ਵਾਲੀਆ ਚੋਣਾਂ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲਾ ਸਵੀਪ ਨੋਡਲ ਅਫ਼ਸਰ ਵੱਲੋਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਚੋਣ ਸਾਖਰਤਾ ਕਲੱਬਾਂ ਦੇ ਸਹਿਯੋਗ ਨਾਲ ਸਵੀਪ ਮੁਹਿੰਮ ਵਿੱਚ ਤੇਜ਼ੀ ਲਿਆਉਂਦਿਆਂ ਪਟਿਆਲਾ ਸ਼ਹਿਰ ਵਿੱਚ ਵੋਟਰ ਟਰਨਆਉਟ ਨੂੰ ਵਧਾਉਣ ਲਈ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਵਧੀਕ ਡਿਪਟੀ-ਕਮਿਸ਼ਨਰ (ਜ) ਮੈਡਮ ਕੰਚਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਪਟਿਆਲਾ ਸ਼ਹਿਰੀ ਅਰਵਿੰਦ ਕੁਮਾਰ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਸਾਈਕਲ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲਾ ਸਵੀਪ ਨੋਡਲ ਅਫ਼ਸਰ ਡਾ. ਸਵਿੰਦਰ ਰੇਖੀ ਨੇ ਸਾਈਕਲਿਸਟਾ ਅਤੇ ਹਾਜ਼ਰ ਸ਼ਖ਼ਸੀਅਤਾਂ ਨੂੰ ਵੋਟਰ ਪ੍ਰਣ ਦਵਾਇਆ । ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਰੈਲੀ ਮਿੰਨੀ ਸਕੱਤਰੇਤ ਤੋਂ ਸ਼ੁਰੂ ਹੋ ਕੇ ਥਾਪਰ ਕਾਲਜ ਚੌਂਕ, ਲੀਲਾ ਭਵਨ ਚੌਂਕ ਤੋਂ ਹੁੰਦੇ ਹੋਏ ਖੰਡਾ ਚੌਂਕ ਰਾਹੀ ਵਾਪਸ ਮਿੰਨੀ ਸਕੱਤਰੇਤ ਤੇ ਸਮਾਪਤ ਹੋਈ ਅਤੇ ਇਸ ਰੈਲੀ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਗਿਆ। ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲਾ ਸਵੀਪ ਆਈਕਨ (ਦਿਵਿਆਂਗ) ਜਗਵਿੰਦਰ ਸਿੰਘ ਅਤੇ ਜਗਦੀਪ ਸਿੰਘ ਨੇ ਰੈਲੀ ਦੀ ਅਗਵਾਈ ਕੀਤੀ ਅਤੇ ਨੌਜਵਾਨ ਅਤੇ ਦਿਵਿਆਂਗ ਵੋਟਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਗ ਲੈਣ ਲਈ ਜਾਗਰੂਕ ਕੀਤਾ। ਜ਼ਿਲੇ ਦੇ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਅਤੇ ਸੀ.ਡੀ.ਪੀ.ਓ ਪਟਿਆਲਾ ਅਰਬਨ ਦੇ ਕਰਮਚਾਰੀਆਂ ਅਤੇ ਵਰਕਰਾਂ ਵੱਲੋਂ ਰੈਲੀ ਦੇ ਆਰੰਭ ਸਥਾਨ ਤੇ ਵੋਟਰ ਜਾਗਰੂਕਤਾ ਸਬੰਧੀ ਰੰਗੋਲੀਆਂ ਤਿਆਰ ਕੀਤੀਆਂ ਗਈਆਂ। ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ਼ ਨੂੰ ਜ਼ਿਲਾ ਸਵੀਪ ਵੱਲੋਂ ਟੀ-ਸ਼ਰਟਾ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲਾ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਲਈ ਸਾਈਕਲਾਂ ਤੇ ਵੋਟਰ ਜਾਗਰੂਕਤਾ ਪੋਸਟਰ ਲਗਾਏ ਗਏ ਅਤੇ ਵਲੰਟੀਅਰਾਂ ਨੂੰ ਰੈਲੀ ਉਪਰੰਤ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਪ੍ਰਦਾਨ ਕੀਤਾ ਗਈ। ਇਸ ਰੈਲੀ ਵਿੱਚ ਚੋਣ ਤਹਿਸੀਲਦਾਰ ਵਿਜੇ ਚੌਧਰੀ, ਨਿਧੀ ਮਲਹੋਤਰਾ(ਡੀ.ਡੀ.ਐਫ.), ਗੋਇਲ ਚੈਰੀਟੇਬਲ ਫਾਊਂਡੇਸ਼ਨ ਟਰੱਸਟ ਐਨ.ਜੀ.ਓ ਦੇ ਪਵਨ ਕੁਮਾਰ ਗੋਇਲ, ਸਹਾਇਕ ਜ਼ਿਲਾ ਨੋਡਲ ਅਫ਼ਸਰ ਮੋਹਿਤ ਕੌਸ਼ਲ, ਰੁਪਿੰਦਰ ਸਿੰਘ, ਮਨੋਜ ਥਾਪਰ, ਨਰਿੰਦਰ ਸਿੰਘ ,ਬਰਿੰਦਰ ਸਿੰਘ, ਪੂਜਾ ਚਾਵਲਾ, ਰਮਣੀਕ ਅਤੇ ਸਿਮਰ ਨੇ ਵੀ ਭਾਗ ਲਿਆ।

Related Post