ਸੰਗਰੂਰ ‘ਚ ਖੇਡਾਂ ਵਤਨ ਪੰਜਾਬ ਦੀਆਂ-2024 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਹੋਈ ਸ਼ੁਰੂਆਤ
- by Jasbeer Singh
- September 16, 2024
ਸੰਗਰੂਰ ‘ਚ ਖੇਡਾਂ ਵਤਨ ਪੰਜਾਬ ਦੀਆਂ-2024 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਹੋਈ ਸ਼ੁਰੂਆਤ ਸੰਗਰੂਰ, 16 ਸਤੰਬਰ : ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2024 ਦੇ ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਐਥਲੈਟਿਕਸ (ਲੜਕੀਆਂ), ਬੈਡਮਿੰਟਨ (ਲੜਕੀਆਂ), ਬਾਕਸਿੰਗ (ਲੜਕੀਆਂ), ਲਾਅਨ ਟੈਨਿਸ (ਲੜਕੇ/ਲੜਕੀਆਂ), ਟੇਬਲ ਟੈਨਿਸ (ਲੜਕੇ/ਲੜਕੀਆਂ) ਦੀ ਸ਼ੁਰੂਆਤ ਹੋ ਗਈ ਹੈ। ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਇਸ ਖੇਡ ਮਹਾਂਕੁੰਭ ਵਿੱਚ ਸੰਗਰੂਰ ਜ਼ਿਲ੍ਹੇ ਦੇ ਸੈਂਕੜੇ ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਧੂਰੀ ਰਾਜਵੰਤ ਸਿੰਘ ਘੁੱਲੀ, ਜ਼ਿਲ੍ਹਾ ਖੇਡ ਅਫ਼ਸਰ (ਸੇਵਾਮੁਕਤ) ਯੋਗਰਾਜ ਅਤੇ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਵਲੋਂ ਸ਼ਿਰਕਤ ਕੀਤੀ ਗਈ। ਖੇਡ ਮੁਕਾਬਲਿਆਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਐਥਲੈਟਿਕਸ ਅੰ-14 (ਲੜਕੇ) ਦੇ ਈਵੈਂਟ ਸ਼ਾਟ-ਪੁੱਟ ਵਿੱਚ ਰਾਹੁਲਇੰਦਰ ਸਿੰਘ, ਗੁਰਨਮਨ ਸਿੰਘ ਅਤੇ ਰਤਿੰਦਰਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੇ) ਈਵੈਂਟ ਸ਼ਾਟ ਪੁੱਟ ਵਿੱਚ ਗੁਰਕੀਰਤ ਸਿੰਘ, ਕਮਲਦੀਪ ਸਿੰਘ ਅਤੇ ਅਭਿਨਵ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 31-40 (ਮੈਨ) ਈਵੈਂਟ ਸ਼ਾਟ ਪੁੱਟ ਵਿੱਚ ਗੁਰਦੀਪ ਸਿੰਘ, ਕੰਵਲਦੀਪ ਸਿੰਘ ਅਤੇ ਹਰਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 61-70 (ਮੈਨ) ਈਵੈਂਟ ਸ਼ਾਟ ਪੁੱਟ ਵਿੱਚ ਬਲਵਿੰਦਰ ਸਿੰਘ, ਰਾਜਵੰਤ ਸਿੰਘ ਅਤੇ ਸੁਖਦੇਵ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੇ) ਈਵੈਂਟ 110 ਮੀਟਰ ਹਰਡਲਜ਼ ਵਿੱਚ ਦਲਜੀਤ ਸਿੰਘ, ਰਾਮਲਖਨ ਸ਼ਰਮਾ ਅਤੇ ਰਾਹੁਲ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21 (ਲੜਕੇ) ਈਵੈਂਟ 1500 ਮੀਟਰ ਵਿੱਚ ਸਮੀਰ, ਉਰਵਿੰਦਰ ਸਿੰਘ ਅਤੇ ਦਿਲਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਲਾਅਨ ਟੈਨਿਸ ਅੰ-17 (ਲੜਕੀਆਂ) ਦੇ ਮੁਕਾਬਲੇ ਦੌਰਾਨ ਕੈਂਬਰਿਜ਼ ਸਕੂਲ ਧੂਰੀ ਦੀ ਟੀਮ ਨੇ ਪਹਿਲਾ, ਧੂਰੀ ਕਲੱਬ ਦੀ ਟੀਮ ਨੇ ਦੂਸਰਾ ਅਤੇ ਸਸਸ ਸਕੂਲ ਮਹਿਲਾਂ (ਦਿੜ੍ਹਬਾ) ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਅੰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਸੀਰਤ ਧਾਲੀਵਾਲ ਨੇ ਪਹਿਲਾ, ਜੀਆਂਸੀ ਸ਼ਰਮਾ ਨੇ ਦੂਸਰਾ, ਨਵਰੋਜ਼ ਅਤੇ ਮਨਸੀਰਤ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਦੇ ਮੁਕਾਬਲੇ ਵਿੱਚ ਤਨਿਸ਼ਕਾ ਨੇ ਪਹਿਲਾ, ਅਗਮਿਆ ਨੇ ਦੂਸਰਾ, ਮੰਨਤ ਅਤੇ ਸੀਜ਼ਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21 (ਲੜਕੀਆਂ) ਦੇ ਮੁਕਾਬਲੇ ਵਿੱਚ ਇਸ਼ੀਤਾ ਨੇ ਪਹਿਲਾ, ਅਗਰੀਮਾ ਨੇ ਦੂਸਰਾ, ਗੋਪੀਕਾ ਅਤੇ ਹੀਨਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ- 21-30 (ਲੜਕੀਆਂ) ਦੇ ਮੁਕਾਬਲੇ ਵਿੱਚ ਵੀਰਪਾਲ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਉਮਰ ਵਰਗ 31-40 (ਵੂਮੈਨ) ਦੇ ਮੁਕਾਬਲੇ ਵਿੱਚ ਸਵੀਤਾ ਰਾਣੀ ਨੇ ਪਹਿਲਾ, ਗੁੰਜਨ ਨੇ ਦੂਸਰਾ, ਵਿਨੀ ਅਤੇ ਆਸ਼ੂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 41-50 (ਵੂਮੈਨ) ਦੇ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਬਾਕਸਿੰਗ ਅੰ-14 (ਲੜਕੀਆਂ) ਭਾਰ ਵਰਗ 30-32 ਕਿਲੋ ਵਿੱਚ ਖੁਸ਼ਪ੍ਰੀਤ ਕੌਰ ਨੇ ਸੰਦੀਪ ਕੌਰ ਨੂੰ ਅਤੇ ਰੁਕਨਾ ਕੌਰ ਨੇ ਸਹਿਜਦੀਪ ਕੌਰ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਭਾਰ ਵਰਗ 34-36 ਕਿਲੋ ਵਿੱਚ ਮਨਪ੍ਰੀਤ ਕੌਰ ਘਾਬਦਾ ਨੇ ਗੁਰਨੂਰ ਕੌਰ ਅਤੇ ਪ੍ਰੀਤ ਕੌਰ ਨੇ ਗਗਨਦੀਪ ਕੌਰ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ।
Related Post
Popular News
Hot Categories
Subscribe To Our Newsletter
No spam, notifications only about new products, updates.