post

Jasbeer Singh

(Chief Editor)

Patiala News

ਵਿਕਸਿਤ ਹਰਿਆਣਾ ਵਿਕਸਿਤ ਭਾਰਤ ਦਾ ਸਪਨਾ ਜਲਦ ਹੋਵੇਗਾ ਸਾਕਾਰ- ਐਡ. ਗੁਰਵਿੰਦਰ ਕਾਂਸਲ

post-img

ਵਿਕਸਿਤ ਹਰਿਆਣਾ ਵਿਕਸਿਤ ਭਾਰਤ ਦਾ ਸਪਨਾ ਜਲਦ ਹੋਵੇਗਾ ਸਾਕਾਰ- ਐਡ. ਗੁਰਵਿੰਦਰ ਕਾਂਸਲ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਤੇ ਦਿੱਤੀ ਵਧਾਈ ਪਟਿਆਲਾ : ਹਰਿਆਣਾ ਵਿੱਚ ਰਿਕਾਰਡ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਤੇ ਭਾਜਪਾ ਪਟਿਆਲਾ ਜਿਲ੍ਹਾ ਦੇ ਐਕਟਿਵ ਮੈਂਬਰ ਐਡ. ਗੁਰਵਿੰਦਰ ਕਾਂਸਲ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਨੱਚ ਗਾਕੇ ਸਭ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਕਾਂਸਲ ਨੇ ਕਿਹਾ ਕਿ ਵਿਕਸਿਤ ਹਰਿਆਣਾ ਵਿਕਸਿਤ ਭਾਰਤ ਦਾ ਸਪਨਾ ਹੁਣ ਜਲਦ ਹੀ ਸਾਕਾਰ ਹੋਵੇਗਾ। ਹਰਿਆਣਾ ਵਾਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੇ ਮੋਹਰ ਲਗਾਉਂਦੇ ਹੋਏ ਅਤੇ ਕਾਂਗਰਸ ਦੇ ਕਾਲ ਚੱਕਰ ਨੂੰ ਤੋੜਦੇ ਹੋਏ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾ ਕੇ ਰਿਕਾਰਡ ਸਥਾਪਿਤ ਕੀਤਾ ਹੈ। ਜਿਸ ਨਾਲ ਸਮੁੱਚੇ ਹਰਿਆਣਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਦਿਸ਼ਾਂਤ ਕਾਂਸਲ, ਆਯੁਸ਼ ਭਾਂਬਰੀ, ਅਜੈ ਗੁਪਤਾ, ਰਾਹੁਲ ਬਾਂਸਲ ਅਤੇ ਹੋਰ ਮੈਂਬਰ ਮੌਕੇ ਤੇ ਹਾਜਰ ਸਨ।

Related Post