
ਔਰਤ ਦੇ ਕੰਨਾਂ `ਚ ਲੱਗੇ ਈਅਰਬਡਸ ਫਟਣ ਨਾਲ ਔਰਤ ਦੀ ਸੁਣਨ ਦੀ ਸਮਰੱਥਾ ਹੋਈ ਖਤਮ
- by Jasbeer Singh
- September 26, 2024

ਔਰਤ ਦੇ ਕੰਨਾਂ `ਚ ਲੱਗੇ ਈਅਰਬਡਸ ਫਟਣ ਨਾਲ ਔਰਤ ਦੀ ਸੁਣਨ ਦੀ ਸਮਰੱਥਾ ਹੋਈ ਖਤਮ ਤੁਰਕੀ : ਵਿਦੇਸ਼ੀ ਧਰਤੀ ਤੁਰਕੀ ਵਿਖੇ ਕਮਿਊਨਿਟੀ ਫੋਰਮ `ਤੇ ਇਕ ਯੂਜ਼ਰ ਬਾਏਜ਼ਿਟ ਨੇ ਕਿਹਾ ਕਿ ਜਦੋਂ ਉਸ ਦੀ ਗਰਲਫ੍ਰੈਂਡ ਗਲੈਕਸੀ ਬਰਡਸ ਦੀ ਵਰਤੋਂ ਕਰ ਰਹੀ ਸੀ ਤਾਂ ਇਹ ਅਚਾਨਕ ਫਟ ਗਿਆ। ਇਸ ਘਟਨਾ ਤੋਂ ਬਾਅਦ ਉਸ ਨੇ ਸੈਮਸੰਗ ਤੋਂ ਤਕਨੀਕੀ ਸਹਾਇਤਾ ਦੀ ਮੰਗ ਕੀਤੀ ਪਰ ਕੰਪਨੀ ਦਾ ਜਵਾਬ ਉਸ ਲਈ ਨਿਰਾਸ਼ਾਜਨਕ ਸੀ । ਸੈਮਸੰਗ ਨੇ ਖਪਤਕਾਰ ਤੋਂ ਘਟਨਾ ਬਾਰੇ ਵਧੇਰੇ ਜਾਣਕਾਰੀ ਲਈ ਅਤੇ ਈਅਰਬਡਸ ਨੂੰ ਬਦਲਣ ਦੀ ਪੇਸ਼ਕਸ਼ ਕੀਤੀ । ਖਪਤਕਾਰ ਨੇ ਦੱਸਿਆ ਕਿ ਸੈਮਸੰਗ ਨੇ ਇਸ ਘਟਨਾ `ਤੇ ਮੁਆਫੀ ਮੰਗੀ ਹੈ ਪਰ ਇਹ ਵੀ ਕਿਹਾ ਕਿ ਉਨ੍ਹਾਂ ਨੇ ਫਟੇ ਈਅਰਬਡਸ ਦੀ ਜਾਂਚ ਕੀਤੀ ਅਤੇ ਕੋਈ ਠੋਸ ਕਾਰਨ ਨਹੀਂ ਮਿਲਿਆ। ਇਸ ਜਵਾਬ ਨੇ ਦੁਨੀਆ ਭਰ ਦੇ ਈਅਰਬਡਸ ਖਪਤਕਾਰਾਂ ਦੀਆਂ ਚਿੰਤਾਵਾਂ ਵਿਚ ਵਾਧਾ ਕਰ ਦਿੱਤਾ ਹੈ। ਕਈ ਖਪਤਕਾਰਾਂ ਨੇ ਸੋਸ਼ਲ ਮੀਡੀਆ `ਤੇ ਸੈਮਸੰਗ ਦੀ ਨਿੰਦਾ ਕਰਦਿਆਂ ਕੰਪਨੀ ਨੂੰ ਗਾਹਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.