
ਸਿੱਖਿਆ ਵਿਭਾਗ ਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਨੇ ਸਾਂਝੇ ਤੌਰ ’ਤੇ ਕਰਵਾਈ ਸੱਤ ਜ਼ਿਲ੍ਹਿਆਂ ਦੀ ਵਰ
- by Jasbeer Singh
- August 24, 2024

ਸਿੱਖਿਆ ਵਿਭਾਗ ਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਨੇ ਸਾਂਝੇ ਤੌਰ ’ਤੇ ਕਰਵਾਈ ਸੱਤ ਜ਼ਿਲ੍ਹਿਆਂ ਦੀ ਵਰਕਸ਼ਾਪ ਪਟਿਆਲਾ, 24 ਅਗਸਤ: ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਿੱਖਿਆ ਪ੍ਰੋਗਰਾਮ ਅਧੀਨ ਸਟੇਟ ਨੋਡਲ ਏਜੰਸੀ ਪੰਜਾਬ ਸਟੇਟ ਕਾਊਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ ਚੰਡੀਗੜ੍ਹ ਰਾਹੀਂ ਵੱਖ ਵੱਖ ਸਕੂਲਾਂ ਵਿੱਚ ਈਕੋ ਕਲੱਬ ਚਲਾਏ ਜਾ ਰਹੇ ਹਨ। ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੇ ਕੈਂਪਸ ਦੇ ਅੰਦਰ ਪਾਣੀ, ਰਹਿੰਦ ਖੂੰਹਦ ਅਤੇ ਵਾਤਾਵਰਨ ਸਰੋਤਾਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਸਟੇਟ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ ਚੰਡੀਗੜ੍ਹ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪਟਿਆਲਾ ਦੇ ਸਾਂਝੇ ਸਹਿਯੋਗ ਨਾਲ ਕਲੱਸਟਰ ਪੱਧਰ ਤੇ ਸੱਤ ਜ਼ਿਲਿਆਂ ਦੀ ਇੱਕ ਰੋਜ਼ਾ ਵਰਕਸ਼ਾਪ ਜੁਆਲੋਜੀ ਅਤੇ ਵਾਤਾਵਰਣ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਾਇੰਸ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਲਗਭਗ 180 ਸਕੂਲਾਂ ਵੱਲੋਂ ਭਾਗ ਲਿਆ ਗਿਆ। ਜ਼ਿਲ੍ਹੇ ਦੇ ਛੇ ਸਰਕਾਰੀ ਸਕੂਲਾਂ ਦੇ ਈਕੋ ਕਲੱਬ ਸਸਸਸ ਬਾਰਨ, ਸਹਸ ਫਤਿਹਪੁਰ ਰਾਜਪੂਤਾਂ, ਸਹਸ ਢਕਾਨਸੂ ਕਲਾਂ, ਸਸਸਸ ਸ਼ੁਤਰਾਣਾ, ਸਹਸ ਚੌਰਾ, ਸਮਸ ਜਲਾਲਪੁਰ ਵੱਲੋਂ ਬੈੱਸਟ ਆਊਟ ਆਫ਼ ਵੇਸਟ ਦੀ ਸਟਾਲ ਲਗਾਈ ਗਈ। ਵਿਦਿਆਰਥੀਆਂ ਦੁਆਰਾ ਵੇਸਟ ਸਮਾਨ ਤੋਂ ਬਹੁਤ ਪ੍ਰਭਾਵਿਤ ਅਤੇ ਉਮਦਾ ਸਮਾਨ ਤਿਆਰ ਕੀਤਾ ਗਿਆ। ਇਸ ਮੌਕੇ ਡਾਕਟਰ ਕੇ. ਐਸ. ਬਾਠ ਜੁਆਇੰਟ ਡਾਇਰੈਕਟਰ ਪੰਜਾਬ ਸਟੇਟ ਕਾਊਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਪੰਜਾਬ, ਡਾ. ਮੰਦਾਕਨੀ ਠਾਕੁਰ ਪ੍ਰੋਜੈਕਟ ਸਾਇੰਟਿਸਟ ਪੰਜਾਬ ਸਟੇਟ ਕਾਊਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ ਪੰਜਾਬ, ਨਰਿੰਦਰ ਸਿੰਘ ਸਟੇਟ ਰਿਸੋਰਸ ਪਰਸਨ ਸਾਇੰਸ ਪੰਜਾਬ, ਸੰਜੀਵ ਸ਼ਰਮਾ ਡੀ.ਈ.ਓ. ਪਟਿਆਲਾ, ਰਵਿੰਦਰਪਾਲ ਸਿੰਘ ਡਿਪਟੀ ਡੀਈਓ ਪਟਿਆਲਾ, ਪ੍ਰੀਤਇੰਦਰ ਘਈ ਡਿਪਟੀ ਡੀਈਓ ਸੰਗਰੂਰ, ਰਾਜੀਵ ਕੁਮਾਰ, ਡੀ.ਐਸ.ਐੱਮ ਕਮ ਹੈੱਡ ਮਾਸਟਰ ਸਹਸ ਢਕਾਨਸੂ, ਰਾਜਿੰਦਰ ਸਿੰਘ, ਡੀ.ਐੱਸ. ਐੱਮ ਕਮ ਹੈਡ ਮਾਸਟਰ ਸਹਸ ਫਤਿਹਪੁਰ, ਜੀਵਨ ਕੁਮਾਰ, ਹੈੱਡ ਮਾਸਟਰ ਸਮਹਸ ਨਾਭਾ, ਗਗਨਦੀਪ ਕੌਰ ਈ.ਈ.ਪੀ.ਕੋਆਰਡੀਨੇਟਰ ਸ਼ਾਮਲ ਹੋਏ। ਇਸ ਵਰਕਸ਼ਾਪ ਅਧੀਨ ਮਿਸ਼ਨ ਲਾਈਫ਼ ਤਹਿਤ ਸਾਰਿਆਂ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰਣ ਲਿਆ ਗਿਆ। ਸਾਰੇ ਭਾਗੀਦਾਰ ਅਧਿਆਪਕਾਂ ਨੂੰ ਸਰਟੀਫਿਕੇਟ ਦਿੱਤੇ ਗਏ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਧਿਆਪਕ ਸਾਥੀਆਂ ਵੱਲੋਂ ਪੂਰੇ ਪ੍ਰੋਗਰਾਮ ਅਤੇ ਪ੍ਰਬੰਧ ਦੀ ਪ੍ਰਸ਼ੰਸਾ ਕੀਤੀ ਗਈ।
Related Post
Popular News
Hot Categories
Subscribe To Our Newsletter
No spam, notifications only about new products, updates.