
National
0
ਚੋਣ ਕਮਿਸ਼ਨ ਕੀਤਾ ਅਜੇ ਕੁਮਾਰ ਸਿੰਘ ਨੂੰ ਝਾਰਖੰਡ ਦਾ ਨਵਾਂ ਡੀ. ਜੀ. ਪੀ. ਨਿਯੁਕਤ
- by Jasbeer Singh
- October 22, 2024

ਚੋਣ ਕਮਿਸ਼ਨ ਕੀਤਾ ਅਜੇ ਕੁਮਾਰ ਸਿੰਘ ਨੂੰ ਝਾਰਖੰਡ ਦਾ ਨਵਾਂ ਡੀ. ਜੀ. ਪੀ. ਨਿਯੁਕਤ ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਝਾਰਖੰਡ ਕੇਡਰ ਦੇ ਸਭ ਤੋਂ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਅਜੇ ਕੁਮਾਰ ਸਿੰਘ ਨੂੰ ਸੂਬੇ ਦਾ ਪੁਲਸ ਮੁਖੀ ਨਿਯੁਕਤ ਕੀਤਾ ਹੈ। ਜਿਕਰਯੋਗ ਹੈ ਕਿ ਸੂਬੇ ਵਿਚ 13 ਅਤੇ 20 ਨਵੰਬਰ ਨੂੰ ਦੋ ਪੜਾਵਾਂ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਝਾਰਖੰਡ ਦੇ ਕਾਰਜਕਾਰੀ ਪੁਲਸ ਮੁਖੀ ਅਨੁਰਾਗ ਗੁਪਤਾ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਅਜੇ ਕੁਮਾਰ ਸਿੰਘ ਦੀ ਚੋਣ ਇਸ ਮਕਸਦ ਲਈ ਝਾਰਖੰਡ ਸਰਕਾਰ ਵੱਲੋਂ ਭੇਜੇ ਗਏ ਤਿੰਨ ਆਈ. ਪੀ. ਐੱਸ. ਅਧਿਕਾਰੀਆਂ ਦੇ ਪੈਨਲ ਵਿਚੋਂ ਕੀਤੀ ਗਈ ਹੈ।