
ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਨਾਲ ਪਟਿਆਲਾ ਜਿਲੇਂ ਦੀ ਬਦਲੇਗੀ ਨੁਹਾਰ : ਚੇਅਰਮੈਨ ਰਣਜੋਧ ਹਡਾਣਾ
- by Jasbeer Singh
- January 15, 2025

ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਨਾਲ ਪਟਿਆਲਾ ਜਿਲੇਂ ਦੀ ਬਦਲੇਗੀ ਨੁਹਾਰ : ਚੇਅਰਮੈਨ ਰਣਜੋਧ ਹਡਾਣਾ -ਨਵ-ਨਿਯੁਕਤ ਮੇਅਰ ਅਤੇ ਹੋਰਨਾਂ ਅਹੁੱਦੇਦਾਰਾ ਦਾ ਕੀਤਾ ਸਨਮਾਨ -ਪਟਿਆਲਾ ਸਮੇਤ ਸਨੌਰ, ਦੇਵੀਗੜ੍ਹ, ਘੱਗਾ ਅਤੇ ਹੋਰਨਾਂ ਕੌਂਸਲ ਤੇ ਪੰਚਾਇਤਾ ਦੇ ਪਹੁੰਚੇ ਅਹੁਦੇਦਾਰ ਪਟਿਆਲਾ 15 ਜਨਵਰੀ : ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ. ਆਰ. ਟੀ. ਸੀ. ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਟਿਆਲਾ ਦੇ ਨਵ- ਨਿਯੁਕਤ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਸਨੌਰ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਜ਼ੋਸਨ, ਦੇਵੀਗੜ ਨਗਰ ਪੰਚਾਇਤ ਦੀ ਪ੍ਰਧਾਨ ਸ਼ਵਿੰਦਰ ਕੌਰ ਧੰਜੂ, ਮੀਤ ਪ੍ਰਧਾਨ ਬੀਬੀ ਅਮਰਜੀਤ ਕੋਰ, ਘੱਗਾ ਨਗਰ ਪੰਚਾਇਤ ਦੇ ਪ੍ਰਧਾਨ ਮਿੱਠੂ ਸਿੰਘ, ਘਨੋਰ ਨਗਰ ਪੰਚਾਇਤ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ ਅਤੇ ਕਈ ਅਹੁਦੇਦਾਰਾ ਦਾ ਸਿਰਪਾਉ ਪਾ ਕੇ ਅਤੇ ਸ਼ਾਲ ਭੇਟ ਕਰਕੇ ਸਨਮਾਨ ਕੀਤਾ । ਗੱਲਬਾਤ ਦੌਰਾਨ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਲੋਕ ਸੇਵਾ ਲਈ ਸਦਾ ਤੱਤਪਰ ਰਹਿਣਗੇ। ਕਿਉਂਕਿ ਲੋਕਾਂ ਨੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਸਾਬਤ ਕਰ ਦਿੱਤਾ ਸੀ ਕਿ ਹੁਣ ਲੋਕ ਤਾਨਾਸ਼ਾਹੀ ਨਹੀ ਵਿਕਾਸ ਚਾਹੁੰਦੇ ਹਨ । ਉਨਾਂ ਪੰਜਾਬ ਦੇ ਕਰੋੜਾ ਲੋਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੀ 2022 ਵਿੱਚ ਵਾਅਦਾ ਕੀਤਾ ਸੀ ਕਿ ਤੁਹਾਡੇ ਇਲਾਕੇ ਦੇ ਮੇਅਰ, ਨਗਰ ਕੌਸਲਾਂ, ਨਗਰ ਪੰਚਾਇਤਾ ਆਦਿ ਦੇ ਪ੍ਰਧਾਨ ਆਮ ਘਰਾਂ ਦੇ ਲੜਕੇ^ ਲੜਕੀਆਂ ਅਤੇ ਖਾਸ ਤੌਰ ਤੇ ਤੁਹਾਡੇ ਵਿੱਚੋਂ ਹੀ ਬਨਣਗੇ। ਇਸ ਵਾਅਦੇ ਤੇ ਖਰੇ ਉਤਰਦਿਆਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਕਈ ਥਾਵਾਂ ਤੇ ਹੋਈਆਂ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਚੌਣਾਂ ਮਗਰੋਂ ਲਗਾਏ ਪ੍ਰਧਾਨ ਤੇ ਅਹੁਦੇਦਾਰ ਆਮ ਘਰਾਂ ਦੇ ਨੌਜਵਾਨ ਅਤੇ ਪਾਰਟੀ ਦੇ ਪੁਰਾਣੇ ਇਮਾਨਦਾਰ ਵਰਕਰਾਂ ਵਿੱਚੋਂ ਥਾਪੇ ਹਨ । ਹੋਰ ਬੋਲਦਿਆ ਚੇਅਰਮੈਨ ਹਡਾਣਾ ਨੇ ਪਿਛਲੀਆਂ ਸਰਕਾਰਾਂ ਬਾਰੇ ਤੰਜ ਕਸਦਿਆ ਕਿਹਾ ਕਿ ਪਹਿਲਾ ਨਗਰ ਨਿਗਮ ਦੇ ਮੇਅਰ ਅਤੇ ਪੰਚਾਇਤਾ ਦੇ ਪ੍ਰਧਾਨ ਜੇਬ ਦੇਖ ਕੇ ਲਗਾਏ ਜਾਂਦੇ ਸਨ, ਜਿਨ੍ਹਾਂ ਦੀ ਸੋਚ ਸ਼ਹਿਰ ਤੇ ਪਿੰਡਾ ਦਾ ਵਿਕਾਸ ਕਰਨ ਦੀ ਬਜਾਏ ਆਪਣੀਆਂ ਅਤੇ ਆਪਣੇ ਆਕਾ ਦੀ ਜੇਬ ਗਰਮ ਕਰਨਾ ਹੁੰਦਾ ਸੀ । ਜਿਸ ਕਾਰਨ ਪੰਜਾਬ ਦੇ ਕਈ ਹਿੱਸਿਆ ਵਿੱਚ ਵਿਕਾਸ ਨਾਂਹ ਦੇ ਬਰਾਬਰ ਸੀ । ਇੱਥੋ ਤੱਕ ਕਿ ਲੋਕਾਂ ਨੂੰ ਚੰਗੇ ਵਿਕਾਸ ਦੀ ਬਜਾਏ ਸਿਰਫ ਗੱਲੀਆਂ ਤੇ ਨਾਲੀਆਂ ਦੇ ਮਸਲੇ ਵਿੱਚ ਹੀ ਉਲਝਾ ਰੱਖਿਆ ਸੀ । ਹੁਣ ਆਮ ਆਦਮੀ ਪਾਰਟੀ ਦੇ ਨਵੇ ਬਣੇੇ ਅਹੁਦੇਦਾਰ ਪੰਜਾਬ ਦੀ ਅਤੇ ਖਾਸ ਕਰ ਆਪਣੇ ਆਪਣੇ ਇਲਾਕੇ ਦੀ ਨੁਹਾਰ ਬਦਲਣ ਵਿੱਚ ਮੋਹਰੀ ਰਹਿਣਗੇ ਕਿਉਂਕਿ ਇਹ ਸਾਰੇ ਆਗੂ ਆਮ ਘਰਾਂ ਵਿੱਚੋਂ ਹਨ, ਅਤੇ ਇਲਾਕਿਆਂ ਵਿਚਲੀਆਂ ਆਉਣ ਵਾਲੀਆਂ ਮੁਸ਼ਕਲਾਂ ਤੋ ਵੀ ਭਲੀ^ਭਾਂਤ ਜਾਣੂ ਹਨ । ਉਹਨਾਂ ਕਿਹਾ ਕਿ ਜਿੱਤ ਕੇ ਆਏ ਨਵੇ ਅਹੁਦੇਦਾਰਾ ਦੇ ਸਿਰ ਤੇ ਜਿੱਤ ਦਾ ਸਿਹਰਾ ਪੰਜਾਬ ਦੇ ਹਰ ਇੱਕ ਵਾਸੀ ਵੱਲੋਂ ਪਾਈ ਇਮਾਨਦਾਰੀ ਨਾਲ ਵੋਟ ਕਰਕੇ ਹੀ ਬੰਨਿਆ ਗਿਆ ਹੈ । ਇਸ ਮੌਕੇ ਮੇਘ ਚੰਦ ਸ਼ੇਰ ਮਾਜਰਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਤੇਜਿੰਦਰ ਮਹਿਤਾ ਜਿਲ੍ਹਾ ਪ੍ਰਧਾਨ ਸ਼ਹਿਰੀ, ਬਲਦੇਵ ਸਿੰੰਘ ਦੇਵੀਗੜ੍ਹ, ਡਾ. ਹਰਨੇਕ ਸਿੰਘ ਢੋਟ ਰਿਟਾH ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਲਾਲੀ ਰਹਿਲ ਪੀ. ਏ. ਟੂ ਚੇਅਰਮੈਨ ਰਣਜੋਧ ਹਡਾਣਾ, ਵਿਕਰਮਜੀਤ ਸਿੰਘ ਪੀ ਏ ਟੂ ਚੇਅਰਮੈਨ ਪੀਆਰਟੀਸੀ, ਰਮਨਜੋਤ ਸਿੰਘ ਪੀ. ਏ. ਟੂ ਚੇਅਰਮੈਨ ਪੀਆਰਟੀਸੀ, ਗੁਰਵਿੰਦਰ ਸਿੰਘ ਹੈਪੀ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਰਾਜਾ ਧੰਜੂ ਸਰਪੰਚ, ਗੁਲਜ਼ਾਰ ਵਿਰਕ, ਜਤਿੰਦਰ ਝੰਡ, ਹਨੀ ਮਾਹਲਾ, ਨੰਦ ਲਾਲ ਸ਼ਰਮਾ, ਹਰਪਿੰਦਰ ਸਿੰਘ ਚੀਮਾ ਆਪ ਆਗੂ 'ਤੇ ਉੱਘੇ ਸਮਾਜ ਸੇਵੀ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਅਰਵਿੰਦਰ ਸਿੰਘ ਅਤੇ ਹੋਰ ਪਾਰਟੀ ਆਗੂਆਂ ਸਮੇਤ ਕਈ ਪਾਰਟੀ ਵਰਕਰ ਵੀ ਮੌਜੂਦ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.