post

Jasbeer Singh

(Chief Editor)

National

180 ਕਰੋੜ ਦੀ ਕੀਮਤ ਦਾ 25 ਕਿਲੋ ਸੋਨਾ ਪਾ ਕੇ ਮੰਦਰ ਪਹੰੁੰਚੇ ਪਰਿਵਾਰ ਨੇ ਕੀਤਾ ਸਭਨਾ ਨੂੰ ਹੈਰਾਨ

post-img

180 ਕਰੋੜ ਦੀ ਕੀਮਤ ਦਾ 25 ਕਿਲੋ ਸੋਨਾ ਪਾ ਕੇ ਮੰਦਰ ਪਹੰੁੰਚੇ ਪਰਿਵਾਰ ਨੇ ਕੀਤਾ ਸਭਨਾ ਨੂੰ ਹੈਰਾਨ ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਚਿਤੂਰ ਜਿ਼ਲੇ ਵਿਚ ਬਣੇ ਤਿਰੁਮਲਾ ਦੇ ਪ੍ਰਸਿੱਧ ਸ੍ਰੀ ਵੈਂਕਟੇਸ਼ਵਰ ਮੰਦਰ ਵਿਖੇ ਅੱਜ ਪੁਣੇ ਤੋਂ ਆਏ ਜਿਨ੍ਹਾਂ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਨੇ 25 ਕਿਲੋ ਸੋਨੇ ਦੇ ਗਹਿਣੇ ਪਾਏ ਹੋਏ ਸਨ, ਜਿਨ੍ਹਾਂ ਦੀ ਕੁੱਲ ਕੀਮਤ 180 ਕਰੋੜ ਰੁਪਏ ਹੈ। ਸ਼ਰਧਾਲੂਆਂ ਦੇ ਸਮੂਹ ਵਿੱਚ 2 ਪੁਰਸ਼, 1 ਔਰਤ ਅਤੇ ਇੱਕ ਲੜਕਾ ਸ਼ਾਮਲ ਸੀ। ਇਨ੍ਹਾਂ ਸ਼ਰਧਾਲੂਆਂ ਨੇ ਸੋਨੇ ਦੀਆਂ ਚੇਨਾਂ, ਐਨਕਾਂ, ਚੂੜੀਆਂ, ਮੁੰਦਰੀਆਂ ਅਤੇ ਹੋਰ ਗਹਿਣੇ ਪਾਏ ਹੋਏ ਸਨ। ਜ਼ਿਕਰਯੋਗ ਹੈ ਕਿ ਉਸ ਕੋਲ ਸੋਨੇ ਦੀ ਚੇਨ ਵੀ ਸੀ ਜਿਸ `ਤੇ `7` ਲਿਖਿਆ ਹੋਇਆ ਸੀ। ਸੁਰੱਖਿਆ ਲਈ ਉਸ ਦੇ ਨਾਲ ਦੋ ਜਵਾਨ ਅਤੇ ਇੱਕ ਪੁਲਿਸ ਮੁਲਾਜ਼ਮ ਵੀ ਤਾਇਨਾਤ ਸੀ।

Related Post