
Crime
0
ਪਿਉ-ਪੁੱਤ ਨੇ ਸ਼ਰੀਕੇ `ਚ ਲੱਗਦੇ ਚਚੇਰੇ ਭਰਾ ਨੂੰ ਚਾਕੂ ਮਾਰ ਕੇ ਕੀਤਾ ਬੁਰੀ ਤਰ੍ਹਾਂ ਜ਼ਖ਼ਮੀ
- by Jasbeer Singh
- October 18, 2024

ਪਿਉ-ਪੁੱਤ ਨੇ ਸ਼ਰੀਕੇ `ਚ ਲੱਗਦੇ ਚਚੇਰੇ ਭਰਾ ਨੂੰ ਚਾਕੂ ਮਾਰ ਕੇ ਕੀਤਾ ਬੁਰੀ ਤਰ੍ਹਾਂ ਜ਼ਖ਼ਮੀ ਹੁਸ਼ਿਆਰਪੁਰ : ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਅਹਿਰਾਣਾ ਕਲਾਂ ਤੋਂ ਹੈ ਜਿੱਥੇ ਕਿ ਪੁਰਾਣੀ ਰੰਜਿ਼ਸ਼ ਦੇ ਚਲਦਿਆਂ ਪਿਉ-ਪੁੱਤ ਵੱਲੋਂ ਵੀਰਵਾਰ ਰਾਤ ਆਪਣੇ ਸ਼ਰੀਕੇ `ਚ ਲੱਗਦੇ ਚਚੇਰੇ ਭਰਾ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਸ ਨੂੰ ਹਸਪਤਾਲ ਲਿਆਂਦਿਆਂ ਉਸਦੀ ਰਸਤੇ `ਚ ਹੀ ਮੌਤ ਹੋ ਗਈ । ਮਰਨ ਵਾਲੇ ਦੀ ਪਛਾਣ ਹਰਭਜਨ ਸਿੰਘ ਉਰਫ ਬੱਗਾ ਵਜੋਂ ਹੋਈ ਹੈ। ਇਸ ਲੜਾਈ ਵਿੱਚ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦੀ ਪਛਾਣ ਬਿੱਲਾ ਵਜੋਂ ਹੋਈ ਹੈ ਜੋ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ `ਚ ਜ਼ੇਰੇ ਇਲਾਜ ਹੈ । ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।