post

Jasbeer Singh

(Chief Editor)

Patiala News

ਗ੍ਰਾਮ ਪੰਚਾਇਤ ਘਮਰੌਦਾ ਦੀ ਹੋਈ ਪਲੇਠੀ ਮੀਟਿੰਗ

post-img

ਗ੍ਰਾਮ ਪੰਚਾਇਤ ਘਮਰੌਦਾ ਦੀ ਹੋਈ ਪਲੇਠੀ ਮੀਟਿੰਗ ਪਿੰਡ ਦੇ ਵਿਕਾਸ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਸਰਪੰਚ ਹਰਦੀਪ ਕੋਰ ਨਾਭਾ : ਹਲਕਾ ਦਿਹਾਤੀ ਪਟਿਆਲਾ ਦੇ ਪਿੰਡ ਘਮਰੋਦਾ ਦੀ ਗ੍ਰਾਮ ਪੰਚਾਇਤ ਦੀ ਪਲੇਠੀ ਅਤੇ ਅਹਿਮ ਮੀਟਿੰਗ ਸਰਪੰਚ ਹਰਦੀਪ ਕੋਰ ਪਤਨੀ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੰਚਾਇਤ ਸੈਕਟਰੀ ਜਤਿੰਦਰ ਸਿੰਘ ਦੀ ਦੇਖ ਰੇਖ ਹੇਠ ਹੋਈ । ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸੈਕਟਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਲੇਠੀ ਮੀਟਿੰਗ ਵਿੱਚ ਗ੍ਰਾਮ ਪੰਚਾਇਤ ਦਾ ਕੋਰਮ ਪੂਰਾ ਹਾਜਰ ਸੀ ਅਤੇ ਪਿੰਡ ਦੇ ਵਿਕਾਸ ਸਬੰਧੀ ਜਾਣਕਾਰੀ ਸਮੁੱਚੀ ਪੰਚਾਇਤ ਨਾਲ ਸਾਂਝੀ ਕੀਤੀ ਗਈ । ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਬਾਰੇ ਦੱਸਿਆ ਗਿਆ ।ਇਸ ਦੌਰਾਨ ਸਰਪੰਚ ਹਰਦੀਪ ਕੋਰ ਨੇ ਕਿਹਾ ਕਿ ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਗਈ । ਉਨ੍ਹਾਂ ਕਿਹਾ ਕਿ ਸਮੁੱਚੇ ਪਿੰਡ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਬਿਨਾਂ ਕਿਸੇ ਭੇਦ ਭਾਵ ਤੋਂ ਪਿੰਡ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ । ਇਸ ਮੌਕੇ ਸਰਬਜੀਤ ਸਿੰਘ ਪੰਚ, ਜੀਤ ਕੋਰ ਪੰਚ, ਰਾਮਪਾਲ ਸਿੰਘ ਪੰਚ, ਨਰਿੰਦਰ ਸਿੰਘ ਪੰਚ, ਕਰਮਜੀਤ ਸਿੰਘ ਪੰਚ, ਸਵਰਨਜੀਤ ਕੋਰ ਪੰਚ, ਜਸਵਿੰਦਰ ਕੋਰ ਪੰਚ ਤੇ ਜਗਦੀਪ ਸਿੰਘ ਜੱਗੀ ਆਦਿ ਹਾਜ਼ਰ ਸਨ ।

Related Post