post

Jasbeer Singh

(Chief Editor)

Patiala News

ਕਿਰਤੀਆ ਦੀਆ ਘੰਟੋ ਘੱਟ ਉਜਰਤਾਂ ਸੰਬੰਧੀ ਵਣ ਕਾਮੇ ਕਰਨਗੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਹਲਕਾਂ ਖਰਡ਼ ਵਿੱਚ ਰੋਸ ਰੈਲੀ

post-img

ਕਿਰਤੀਆ ਦੀਆ ਘੰਟੋ ਘੱਟ ਉਜਰਤਾਂ ਸੰਬੰਧੀ ਵਣ ਕਾਮੇ ਕਰਨਗੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਹਲਕਾਂ ਖਰਡ਼ ਵਿੱਚ ਰੋਸ ਰੈਲੀ ਕਰਨਗੇ : ਲੂੰਬਾ, ਮੰਡੌਲੀ, ਪਟਿਆਲਾ : ਸੂਬੇ ਦੀ ਵਣ ਵਿਭਾਂਗ ਵਰਕਰਜ਼ ਯੂਨੀਅਨ ਪੰਜਾਬ ਰਾਜਿਸਟਰਡ ਨੇ ਪੰਜਾਬ ਦੇ ਕਿਰਤੀ ਕਾਮਿਆ ਦੀਆ ਗੰਭੀਰ ਮੁਸਕਿਲਾ ਸੰਬੰਧੀ ਜਨਰਲ ਸਕੱਤਰ ਸੂਬਾ ਵੀਰਪਾਲ ਸਿੰਘ ਲੂੰਬਾ, ਬਾਹਮਣਾ, ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ ਤੇ ਜੋਗਿੰਦਰ ਸਿੰਘ ਮੀਤ ਪਸ਼ਧਾਨ ਮੇਜਰ ਸਿੰਘ ਬਹੇਡ਼, ਫਤਹਿਗਡ਼ ਸਾਹਿਬ,ਲਾਲ ਸਿੰਘ ਫਿਰੋਜਪੁਰ,ਤੇ ਹੋਰ ਮੁੱਖ ਅਹੁਦੇਦਾਰਾ ਇੱਕ ਆਹਿਮ ਮੀਟਿੰਗ ਕਰਕੇ ਕਿਰਤੀ ਕਾਮਿਆ ਦੇ ਹੱਕਾ ਪਰ ਮਾਰੇ ਜਾਦੇ ਡਾਕਿਆ ਤੋ ਨਿਜਾਤ ਦਿਵਾਉਣ ਲ੍ਈ ਪੰਜਾਬ ਦੀ ਲੈਬਰ ਮੰਤਰੀ ਅਨਮੋਲ ਗਗਨ ਮਾਨ ਦੇ ਹਲਕਾਂ ਖਰਡ਼ ( ਮੋਹਾਲੀ) ਵਿਖੇ 21 ਅਗਸਤ ਨੂੰ ਰੋਸ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।ਵਿਚਾਰਾ ਕਰਦਿਆ ਆਗੂਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪੰਜਾਬ ਵਿੱਚ ਮਜਦੂਰ ਤੇ ਕਿਰਤੀ ਵਰਗ ਦਾ ਘਾਣ ਹੋਇਆ ਹੈ।ਮਜਦੂਰਾ ਦੀ ਕੋਈ ਸੁਣਵਾਈ ਨਹੀ। ਉਨਾ ਨੂੰ ਬਣਦੇ ਹੱਕ ਵੀ ਨਹੀ ਦਿੱਤੇ ਜਾਦੇ।ਸਰਕਾਰ ਵਲੋ ਜੋ ਘੱਟੋ ਘੱਟ ਉਜ਼ਰਤਾਂ ਦੇ ਰੇਂਟ ਛੇਂ ਮਹੀਨਿਆ ਬਾਅਦ ਵਧਾਏ ਜਾਦੇ ਹਨ।ਉਨਾ ਵਿੱਚ ਨਿਗਣਾ ਵਾਧਾ ਕੀਤਾ ਜਾਦਾ ਹੈ ।ਜੋ ਕਿ ਕਿਰਤੀਆ ਲਈ ਕੋਝਾ ਮਜਾਕ ਹੈ । ਉਹ ਵੀ ਚਾਰ ਕੈਟਾਗਰੀਆ ਵਿੱਚ ਵੰਡ ਕਰਕੇ ਦਿੱਤਾ ਜਾਦਾ ਹੈ। ਵੀਹ ਸਾਲ ਤੋ ਉੱਪਰ ਵਾਲੇ ਕਾਮੇ ਨੂੰ ਹਾਈ ਸਕਿੰਲਡ ਦਾ ਰੇਟ ਦੇਣ ਦੀ ਤਜਵੀਜ ਹੈ ਸਰਕਾਰ ਵਲੋ ਜੋ ਕੀ ਮਜਦੂਰ ਕਿਰਤੀ ਆ ਨਾਲ ਵਾਧੇ ਦੇ ਰਿਵਾਇਜ ਰੇਟਾ ਵਿੱਚ ਵੀ ਧੋਖਾ ਹੈ।ਜੇ ਕਰ ਗੱਲ ਲੈਬਰ ਐਕਟ ਮਿਨੀੳਅਮ ਵੈਜਿਜ 1948ਅਤੇ1970ਦੇ ਨਿਯਮਾ ਦੀ ਕਰੀਏ ਤਾ ਉਹਨਾ ਅਨੁਸਾਰ ਵੀ ਜੰਗਲਾਤ ਵਿਭਾਗ ਦੇ ਕਿਰਤੀ ਵਰਕਰਾ ਨੂੰ ਲਾਗੂ ਸਹੂਲਤਾ ਤੋ ਵਾਝੇ ਕੀਤਾ ਹੋਇਆ ਹੈ ਜਦੋ ਤੋ ਵਣ ਵਿਭਾਗ ਦਾ ਕਿਰਤੀ ਕਾਮਾ ਮਹਿਕਮੇ ਵਿੱਚ ਡੈਲੀ ਵਿਜੇਜ ਦਿਹਾਡ਼ਈਦਾਰ ਵਰਕਰਜ ਵਜੋ ਕੰਮ ਤੇ ਆਇਆ ਹੈ । ਆਪਣੀਆ ਹੱਕੀ ਮੰਗਾ ਲਾਈ ਸਰਕਾਰ ਦੇ ਕਿਰਤ ਮੰਤਰੀ ਵਿਰੁੱਧ ਰੋਸ ਰੈਲੀ ਜੋਰ ਸੋਰ ਨਾਲ ਕੀਤੀ ਜਾਵੇਗੀ, ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ, ਅਗਰ ਕੋਈ ਅਣਸੁਖਵਾਈ ਘਟਨਾ ਵਾਪਰਦੀ ਹੈ।

Related Post