post

Jasbeer Singh

(Chief Editor)

National

ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦਾ ਕੁੱਟ-ਕੁੱਟ ਕੀਤਾ ਕਤਲ

post-img

ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦਾ ਕੁੱਟ-ਕੁੱਟ ਕੀਤਾ ਕਤਲ

ਉਤਰਾਖੰਡ, 8 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਵਿਖੇ ਇਕ ਨੌਜਵਾਨ ਦਾ ਉਸਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਕੁੱਟ-ਕੁੱਟ (Beating) ਕੇ ਕਤਲ ਕਰ ਦਿੱਤਾ ਹੈ ।

ਕੌਣ ਹੈ ਮ੍ਰਿਤਕ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਉਤਰਾਖੰਡ ਵਿਖੇ ਜੋ ਇਕ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਉਸਦੇ ਪ੍ਰੇਮੀ ਨੂੰ ਰਾਤ ਵੇਲੇ ਘਰ ਆਉਣ ਤੇ ਰੋਸ ਵਿਚ ਆਉਂਦਿਆਂ ਕੁੱਟ-ਕੁੱਟ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ ਕੀਰਤਨ ਵਜੋਂ ਹੋਈ ਹੈ ਅਤੇ ਉਸ ਨਾਲ ਆਏ ਉਸਦੇ ਦੋਸਤ ਦੀ ਪਛਾਣ ਦੀਵਾਕਰ ਦੇ ਤੌਰ 'ਤੇ ਹੋਈ ਹੈ।

ਕੀ ਹੈ ਪੂਰਾ ਮਾਮਲਾ

ਸੂਚਨਾ ਮੁਤਾਬਕ ਜਿਸ ਲੜਕੇ ਦੀ ਮੌਤ ਹੋਈ ਹੈ ਦਾ ਜਨਰਲ ਕੈਟਾਗਰੀ ਦੀ ਇਕ ਲੜਕੀ ਨਾਲ ਪ੍ਰੇਮ ਸਬੰਧ ਸੀ ਤੇ ਲੜਕਾ ਐਸ. ਸੀ. ਜਾਤੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ । ਘਟਨਾ ਜੋ ਕਿ ਟਿਹਰੀ ਗੜ੍ਹਵਾਲ ਵਿਖੇ ਵਾਪਰੀ ਵਾਲੇ ਦਿਨ ਅੱਧੀ ਰਾਤ ਵੇਲੇ ਲੜਕੀ ਦਾ ਹੀ ਫੋਨ ਆਉਣ 'ਤੇ ਉਹ ਆਪਣੇ ਦੋਸਤ ਨਾਲ ਪਿੰਡ ਖੋਲਗੜ੍ਹ ਪਹੁੰਚਿਆ । ਜਿਥੇ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ ਕੀਤੀ ਗਈ ਅਤੇ ਜਖਮਾਂ ਦੀ ਤਾਬ ਨਾ ਝਲਦਿਆਂ ਲੜਕੇ ਦੀ ਮੌਤ ਹੋ ਗਈ । ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਆਖਣਾ ਹੈ ਕਿ ਘਟਨਾਕ੍ਰਮ ਦੇ ਜਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ ।

Related Post

Instagram