ਹਵਾਈ ਅੱਡੇ ਤੇ ਯਾਤਰੀ ਕੋਲੋ ਫੜਿਆ ਗਿਆ ਸੋਨਾ ਹੀ ਸੋਨਾ ਹੈਦਰਾਬਾਦ, 17 ਨਵੰਬਰ 2025 : ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੱਜ ਇਕ ਯਾਤਰੀ ਨੂੰ ਜਦੋ਼ ਚੈਕ ਕੀਤਾ ਗਿਆ ਤਾਂ ਉਸ ਕੋਲੋਂ ਸੋਨਾ ਹੀ ਸੋਨਾ ਬਰਾਮਦ ਹੋਇਆ। ਕਿਥੋਂ ਆਇਆ ਸੀ ਯਾਤਰੀ ਅਰਬੀ ਮੁਲਕ ਸੰਯੁਕਤ ਅਰਬ ਅਮੀਰਾਤ ਜਿਸਨੂੰ (ਯੂ. ਏ. ਈ.) ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਦੇ ਸ਼ਾਰਜਾਹ ਸ਼ਹਿਰ ਤੋਂ ਆਏ ਇੱਕ ਯਾਤਰੀ ਤੋਂ ਹੈਦਰਾਬਾਦ ਵਿਖੇ ਬਣੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ 1.2 ਕਿਲੋਗ੍ਰਾਮ ਭਾਰ ਦੀਆਂ 11 ਸੋਨੇ ਦੀਆਂ ਛੜਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 1.55 ਕਰੋੜ ਰੁਪਏ ਹੈ । ਖੂਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਹੈ ਇਹ ਕਾਰਵਾਈ ਡੀ. ਆਰ. ਆਈ. ਅਧਿਕਾਰੀਆਂ ਜਿਨ੍ਹਾਂ ਨੂੰ ਇਸ ਸਬੰਧੀ ਇਕ ਖਾਸ ਖੂਫੀਆ ਜਾਣਕਾਰੀ ਮਿਲੀ ਸੀ ਨੇ ਉਸ ਸੂਚਨਾ ਦੇ ਆਧਾਰ `ਤੇ ਇਹ ਕਾਰਵਾਈ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ 14 ਨਵੰਬਰ 2025 ਨੂੰ ਸ਼ਾਰਜਾਹ ਤੋਂ ਆਏ ਇੱਕ ਯਾਤਰੀ ਨੂੰ ਗ੍ਰੀਨ ਚੈਨਲ ਪਾਰ ਕਰਨ ਤੋਂ ਬਾਅਦ ਆਰ. ਜੀ. ਆਈ. ਹਵਾਈ ਅੱਡੇ ਦੇ ਅੰਤਰਰਾਸ਼ਟਰੀ ਆਗਮਨ ਹਾਲ ਵਿੱਚ ਰੋਕਿਆ ਗਿਆ ਸੀ ਤੇ ਉਸਦੇ ਸਾਮਾਨ ਦੀ ਜਾਂਚ ਕਰਨ `ਤੇ ਅਧਿਕਾਰੀਆਂ ਨੂੰ ਇੱਕ ਸ਼ੱਕੀ ਲੋਹੇ ਦਾ ਡੱਬਾ ਮਿਲਿਆ, ਜਿਸਨੂੰ ਖੋਲ੍ਹਣ `ਤੇ 11 ਸੋਨੇ ਦੀਆਂ ਛੜਾਂ ਮਿਲੀਆਂ। ਯਾਤਰੀ ਨੇ ਸੋਨੇ ਦੀਆਂ ਛੜਾਂ ਨੂੰ ਕੱਪੜੇ ਦੇ ਲੋਹੇ ਵਿੱਚ ਲੁਕਾਇਆ ਸੀ । ਅਧਿਕਾਰੀਆਂ ਨੇ ਬਾਅਦ ਵਿੱਚ ਚੀਜ਼ਾਂ ਜ਼ਬਤ ਕਰ ਲਈਆਂ। ਡੀ. ਆਰ. ਆਈ. ਨੇ ਕੀਤੀ ਵਿਅਕਤੀ ਦੇ ਅਪ੍ਰੇਟਰ ਤੇ ਵੀ ਗ੍ਰਿਫ਼ਤਾਰ ਕਰਕੇ ਕਾਰਵਾਈ ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਵਲੋਂ ਦਿੱਤੇ ਗਏ ਬਿਆਨ `ਤੇ ਫੌਰੀ ਕਾਰਵਾਈ ਕਰਦਿਆਂ ਡੀ. ਆਰ. ਆਈ. ਦੀ ਨੇਲੋਰ ਯੂਨਿਟ ਦੇ ਅਧਿਕਾਰੀਆਂ ਵਲੋਂ ਆਂਧਰਾ ਪ੍ਰਦੇਸ਼ ਦੇ ਵਾਈ. ਐਸ. ਆਰ. ਜਿ਼ਲ੍ਹੇ ਵਿੱਚ ਉਸਦੇ ਓਪਰੇਟਰ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਵਿਦੇਸ਼ੀ ਨਿਸ਼ਾਨਾਂ ਵਾਲੀਆਂ ਬਰਾਮਦ ਕੀਤੀਆਂ ਗਈਆਂ ਸੋਨੇ ਦੀਆਂ ਬਾਰਾਂ ਕਸਟਮ ਐਕਟ-1962 ਦੀ ਧਾਰਾ 110 ਦੇ ਤਹਿਤ ਜ਼ਬਤ ਕੀਤੀਆਂ ਗਈਆਂ ਹਨ । ਯਾਤਰੀ ਅਤੇ ਸੋਨਾ ਆਰਡਰ ਕਰਨ ਵਾਲੇ ਵਿਅਕਤੀ ਨੂੰ ਕਸਟਮ ਐਕਟ-1962 ਦੀ ਧਾਰਾ 104 ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਇਸ ਸਬੰਧੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।
