July 6, 2024 01:56:47
post

Jasbeer Singh

(Chief Editor)

Patiala News

ਤਹਿਸੀਲ ਵਿੱਚ ਲੋਕਾਂ ਦੀ ਖੱਜਲ-ਖੁਆਰੀ; ਰੋਸ ਵਜੋਂ ਨਾਅਰੇਬਾਜ਼ੀ

post-img

ਇੱਥੇ ਤਹਿਸੀਲ ਕੰਪਲੈਕਸ ਵਿਚ ਆਪਣੇ ਕੰਮਾਂ ਲਈ ਖੱਜਲ ਖੁਆਰ ਹੋ ਰਹੇ ਲੋਕਾਂ ਵੱਲੋਂ ਤਹਿਸੀਲਦਾਰ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਰਭਜਨ ਸਿੰਘ ਹੈਪੀ, ਗੁਰਮੀਤ ਕੌਰ, ਜੀਵਨ ਸਿੰਘ ਸਕਰੌਦੀ, ਬਲਕਾਰ ਸਿੰਘ ਬਖਤੜੀ, ਮਨਜੀਤ ਕੌਰ ਰਾਜਪੁਰਾ, ਜਸਵੀਰ ਕੌਰ ਸਕਰੌਦੀ, ਭਗਵੰਤ ਸਿੰਘ ਭਵਾਨੀਗੜ੍ਹ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਜ਼ਮੀਨ ਦੀਆਂ ਰਜਿਸਟਰੀਆਂ ਕਰਾਉਣ ਅਤੇ ਮਾਲ ਵਿਭਾਗ ਨਾਲ ਸਬੰਧਤ ਮਸਲਿਆਂ ਸਬੰਧੀ ਅੱਜ ਸਵੇਰੇ ਤੋਂ ਤਹਿਸੀਲਦਾਰ ਦੀ ਉਡੀਕ ਕਰ ਰਹੇ ਹਨ ਪਰ ਮਾਲ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਸਵੇਰ ਤੋਂ ਹੀ 10 ਮਿੰਟ ਤੱਕ ਪਹੁੰਚਣ ਦਾ ਲਾਰਾ ਲਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੱਜਲ ਖੁਆਰ ਹੁੰਦਿਆਂ ਸ਼ਾਮ ਹੋ ਗਈ ਪਰ ਉਕਤ ਅਧਿਕਾਰੀ ਨਾ ਪੁੱਜਿਆ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਦੇ ਪਿੰਡਾਂ ਵਿੱਚ ਜਾ ਕੇ ਕੰਮ ਕਰਨ ਦੇ ਦਾਅਵਿਆਂ ਨੂੰ ਵੀ ਖੋਖਲਾ ਕਰਾਰ ਦਿੱਤਾ। ਅਖੀਰ ਵਿੱਚ ਨਾਅਰੇਬਾਜ਼ੀ ਦੌਰਾਨ ਹੀ ਸ਼ਾਮ ਦੇ ਤਕਰੀਬਨ 6:30 ਵਜੇ ਤਹਿਸੀਲਦਾਰ ਆਪਣੇ ਦਫਤਰ ਵਿੱਚ ਆ ਕੇ ਕੰਮ ਕਰਨ ਲੱਗ ਪਏ। ਇਸ ਸਬੰਧੀ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਨੇ ਕਿਹਾ ਕਿ ਪਿੰਡ ਬਾਲੀਆਂ ਵਿਚ ਮੀਂਹ ਦੇ ਪਾਣੀ ਕਾਰਨ ਝਗੜਾ ਹੋਣ ’ਤੇ ਉਨ੍ਹਾਂ ਨੂੰ ਉਥੇ ਜਾਣਾ ਪੈ ਗਿਆ।

Related Post