
ਸਿਹਤ ਵਿਭਾਗ ਪਟਿਆਲਾ ਨੇ ਪਿੰਡ ਝਿੱਲ ਅਤੇ ਆਸ-ਪਾਸ ਦੇ ਇਲਾਕਿਆਂ ਅਮਨ ਬਾਗ, ਬਾਬਾ ਦੀਪ ਸਿੰਘ ਨਗਰ ਅਤੇ ਰਤਨ ਨਗਰ ਵਿੱਚ ਡਾਇ
- by Jasbeer Singh
- July 15, 2024

ਸਿਹਤ ਵਿਭਾਗ ਪਟਿਆਲਾ ਨੇ ਪਿੰਡ ਝਿੱਲ ਅਤੇ ਆਸ-ਪਾਸ ਦੇ ਇਲਾਕਿਆਂ ਅਮਨ ਬਾਗ, ਬਾਬਾ ਦੀਪ ਸਿੰਘ ਨਗਰ ਅਤੇ ਰਤਨ ਨਗਰ ਵਿੱਚ ਡਾਇਰੀਆ ਦੇ ਪ੍ਰਕੋਪ ਦੀ ਰਿਪੋਰਟ ਤੋਂ ਬਾਅਦ ਸਰਵੇ ਕੀਤਾ ਪਟਿਆਲਾ : ਸਿਹਤ ਵਿਭਾਗ ਪਟਿਆਲਾ ਨੇ ਪਿੰਡ ਝਿੱਲ ਅਤੇ ਆਸ-ਪਾਸ ਦੇ ਇਲਾਕਿਆਂ ਅਮਨ ਬਾਗ, ਬਾਬਾ ਦੀਪ ਸਿੰਘ ਨਗਰ ਅਤੇ ਰਤਨ ਨਗਰ ਵਿੱਚ ਡਾਇਰੀਆ ਦੇ ਪ੍ਰਕੋਪ ਦੀ ਰਿਪੋਰਟ ਤੋਂ ਬਾਅਦ ਸਰਵੇ ਕੀਤਾ। ਪਾਣੀ ਦੇ ਨਮੂਨੇ ਲਏ ਗਏ ਅਤੇ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਘਰ-ਘਰ ਵੰਡੀਆਂ ਗਈਆਂ।ਸਿਵਲ ਸਰਜਨ ਕਮ ਚੀਫ਼ ਮੈਡੀਕਲ ਅਫ਼ਸਰ ਪਟਿਆਲਾ ਦੇ ਨਿਰਦੇਸ਼ਾਂ `ਤੇ ਡਾ: ਸੰਜੇ ਗੋਇਲ, ਡਾ: ਸੁਮੀਤ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਪਟਿਆਲਾ ਅਤੇ ਡਾ: ਦਿਵਜੋਤ ਸਿੰਘ ਇੰਚਾਰਜ ਆਈ.ਡੀ.ਐੱਸ.ਪੀ. ਪਟਿਆਲਾ ਦੀ ਦੇਖ-ਰੇਖ ਹੇਠ ਸਰਵੇ ਅਤੇ ਸੈਂਪਲਿੰਗ ਗਤੀਵਿਧੀਆਂ ਕਰਵਾਈਆਂ ਗਈਆਂ। ਏਰੀਆ ਮੈਡੀਕਲ ਅਫ਼ਸਰ ਡਾ: ਗੁਰਚੰਦਨ ਦੀਪ ਸਿੰਘ ਵੀ ਆਪਣੇ ਸਟਾਫ਼ ਸਮੇਤ ਹਾਜ਼ਰ ਸਨ, ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਮੈਡੀਕਲ ਜਾਂਚ ਉਪਰੰਤ ਅਗਲੇਰੀ ਦੇਖਭਾਲ ਲਈ ਤੁਰੰਤ ਉੱਚ ਕੇਂਦਰਾਂ `ਚ ਰੈਫ਼ਰ ਕੀਤਾ।