ਹਾਈ ਕੋਰਟ ਨੇ ਕੀਤਾ ਤੋਂ ਐੱਫ. ਆਈ. ਆਰ. ਰੱਦ ਕਰਨ ਤੋਂ ਇਨਕਾਰ ਜੋਧਪੁਰ, 6 ਜਨਵਰੀ 2026 : ਰਾਜਸਥਾਨ ਬੰਬੇ ਹਾਈ ਕੋਰਟ ਨੇ ਫ਼ਿਲਮ ਨਿਰਮਾਣ ਨਾਲ ਜੁੜੇ ਕਰੋੜਾਂ ਰੁਪਏ ਦੇ ਕਥਿਤ ਘਪਲੇ ਅਤੇ ਧੋਖਾਦੇਹੀ ਦੇ ਮਾਮਲੇ 'ਚ ਅਹਿਮ ਫ਼ੈਸਲਾ ਸੁਣਾਇਆ ਹੈ। ' ਜਸਟਿਸ ਸਮੀਰ ਜੈਨ ਨੇ ਫ਼ਿਲਮ ਨਿਰਮਾਤਾ ਵਿਕਰਮ ਭੱਟ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ । ਹਾਈਕੋਰਟ ਤੋਂ ਵੀ ਨਹੀਂ ਮਿਲੀ ਸੀ ਰਾਹਤ ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਗੰਭੀਰ ਅਪਰਾਧਿਕ ਦੋਸ਼ ਬਣਦੇ ਹਨ ਅਤੇ ਮਾਮਲੇ ਵਿਚ ਜਾਂਚ ਜ਼ਰੂਰੀ ਹੈ। ਉਦੈਪੁਰ ਦੇ ਭੂਪਾਲਪੁਰਾ ਨਿਵਾਸੀ ਡਾ. ਅਜੇ ਮੁਰਡੀਆ ਨੇ ਵਿਕਰਮ ਭੱਟ, ਸ਼ਵੇਤਾਂਬਰੀ ਭੱਟ ਅਤੇ ਹੋਰਾਂ ਖ਼ਿਲਾਫ਼ ਧੋਖਾਦੇਹੀ ਅਤੇ ਅਮਾਨਤ 'ਚ ਖ਼ਿਆਨਤ ਦਾ ਮਾਮਲਾ ਦਰਜ ਕਰਵਾਇਆ ਸੀ । ਸੁਣਵਾਈ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਵਿਕਰਮ ਭੱਟ ਅਤੇ ਹੋਰ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਬੰਬੇ ਹਾਈਕੋਰਟ ਪਹਿਲਾਂ ਹੀ ਖ਼ਾਰਜ ਕਰ ਚੁੱਕਾ ਹੈ। ਅਦਾਲਤ ਨੇ ਮੰਨਿਆ ਕਿ ਪਟੀਸ਼ਨਰਾਂ ਨੇ ਕੁਝ ਤੱਥ ਛੁਪਾਏ ਹਨ।
