post

Jasbeer Singh

(Chief Editor)

Punjab

ਮੰਦਰ ਵਿਚ ਸ਼ਰਧਾਲੂਆਂ ਵਲੋਂ ਚੜ੍ਹਾਏ ਜਾਂਦੇ ਚੜ੍ਹਾਵੇ ਨੂੰ ਚੋਰੀ ਕਰਲ ਵਾਲੇ ਪਤੀ ਪਤਨੀ ਲੋਕਾਂ ਕੀਤੇ ਕਾਬੂ

post-img

ਮੰਦਰ ਵਿਚ ਸ਼ਰਧਾਲੂਆਂ ਵਲੋਂ ਚੜ੍ਹਾਏ ਜਾਂਦੇ ਚੜ੍ਹਾਵੇ ਨੂੰ ਚੋਰੀ ਕਰਲ ਵਾਲੇ ਪਤੀ ਪਤਨੀ ਲੋਕਾਂ ਕੀਤੇ ਕਾਬੂ ਮਾਛੀਵਾੜਾ ਸਾਹਿਬ : ਪੰਜਾਬ ਦੇ ਸ਼ਹਿਰ ਮਾਛੀਵਾੜਾ ਦੇ ਮੰਦਰ ਵਿਚ ਸ਼ਰਧਾਲੂਆਂ ਵਲੋਂ ਬੜੀ ਸ਼ਰਧਾ ਨਾਲ ਚੜਾਇਆ ਚੜ੍ਹਾਵਾ ਚੋਰੀ ਕਰਨ ਵਾਲੇ ਪਤੀ-ਪਤਨੀ ਨੂੰ ਅੱਜ ਲੋਕਾਂ ਵਲੋਂ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਪੁਲਸ ਦੇ ਹਵਾਲੇ ਵੀ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਉਧੋਵਾਲ ਦੇ ਵਾਸੀ ਪਤੀ-ਪਤਨੀ ਨੇ ਖਮਾਣੋ ਥਾਣਾ ਅਧੀਨ ਪੈਂਦੇ ਪਿੰਡ ਰਾਏਪੁਰ ਰਾਈਆਂ ਦੇ ਇਕ ਮੰਦਰ ਵਿਚ ਚੋਰੀ ਕੀਤੀ। ਇਹ ਦੋਵੇਂ ਪਤੀ-ਪਤਨੀ ਮੰਦਰ ਵਿਚ ਗਏ ਅਤੇ ਨਤਮਸਤਕ ਹੋਣ ਤੋਂ ਬਾਅਦ ਪਤੀ ਮੰਦਰ ਵਿਚ ਪਈ ਗੋਲਕ ’ਚੋਂ ਤਾਰ ਦੀ ਕੁੰਡੀ ਬਣਾ ਕੇ ਬੜੇ ਸ਼ਾਤਿਰ ਢੰਗ ਨਾਲ ਪੈਸੇ ਕੱਢਣ ਲੱਗ ਪਿਆ ਜਦਕਿ ਪਤਨੀ ਆਸ-ਪਾਸ ਨਜ਼ਰ ਰੱਖਦੀ ਸੀ ਕਿ ਕੋਈ ਆ ਨਾ ਜਾਵੇ। ਇਨ੍ਹਾਂ ਦੋਵਾਂ ਪਤੀ-ਪਤਨੀ ਦੀ ਮੰਦਰ ’ਚੋਂ ਚੋਰੀ ਕਰਨ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਇਹ ਦੋਵੇਂ ਪਤੀ-ਪਤਨੀ ਕੱਲ੍ਹ ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਸ਼ੇਰਪੁਰ ਬੇਟ ਦੇ ਮੰਦਰ ਵਿਚ ਵੀ ਚੋਰੀ ਕਰਨ ਲਈ ਆ ਵੜੇ ਪਰ ਉੱਥੇ ਲੋਕਾਂ ਨੇ ਕਾਬੂ ਕਰ ਲਿਆ ਅਤੇ ਇਨ੍ਹਾਂ ਨੂੰ ਪੁਲਸ ਦੇ ਸਪੁਰਦ ਕਰ ਦਿੱਤਾ।

Related Post