post

Jasbeer Singh

(Chief Editor)

crime

ਗਾਲੀ ਗਲੋਚ ਕਰਨ ਤੇਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

post-img

ਗਾਲੀ ਗਲੋਚ ਕਰਨ ਤੇਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਪਟਿਆਲਾ, 1 ਜੁਲਾਈ 2025 : ਥਾਣਾ ਜੁਲਕਾਂ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 329 (2), 351 (3), 62, 3 (5) ਬੀ. ਐਨ. ਐਸ. ਤਹਿਤ ਗਾਲੀ ਗਲੋਚ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਤਰਸੇਮ ਸਿੰਘ ਪੁੱਤਰ ਬਰਕਤ ਸਿੰਘ ਵਾਸੀ ਪਿੰਡ ਖਤੋਲੀ ਥਾਣਾ ਜੁਲਕਾ, ਇੱਕ ਅਣਪਛਾਤਾ ਵਿਅਕਤੀ ਅਤੇਅਣਪਛਾਤਾ ਜੇ.ਸੀ. ਬੀ ਮਸ਼ੀਨ ਡਰਾਇਵਰ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇਵਕੀਲ ਸਿੰਘ ਪੁੱਤਰ ਨਰ ਸਿੰਘ ਵਾਸੀ ਪਿੰਡ ਦੁਧਨ ਗੁੱਜਰਾਂ ਥਾਣਾ ਜੁਲਕਾਂ ਨੇ ਦੱਸਿਆ ਕਿ ਉਸਦੀ ਉਪਰੋਕਤ ਧਿਰ ਨਾਲ ਸਾਂਝੀ ਖੇਵਟ ਹੈਤੇ 28 ਜੂਨ 2025 ਨੂੰ ਉਸ ਨੂੰ ਪਤਾ ਲੱਗਿਆ ਕਿ ਉਪਰੋਕਤ ਵਿਅਕਤੀ ਖੇਤਾਂ ਵਿੱਚੋ ਮਿੱਟੀ ਪੁਟ ਕੇ ਆਪਣੇ ਨਾਲ ਲੱਗਦੇ ਖੇਤਾਂ ਵਿੱਚ ਪਾ ਰਹੇ ਹਨ ਤੇ ਜਦੋ ਉਹ ਮੁਕੱਦਮਾ ਮੌਕੇ ਤੇ ਗਿਆ ਤਾਂ ਉਪਰੋਕਤ ਵਿਅਕਤੀਆਂ ਨੇ ਉਸ ਨਾਲ ਗਾਲੀ ਗਲੋਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post