
ਈਜ਼ੀ ਰਜਿਸਟ੍ਰੀ ਪ੍ਰਣਾਲੀ ਤਹਿਤ 48 ਘੰਟਿਆਂ ਵਿਚ ਹੋ ਜਾਵੇਗੀ ਪ੍ਰਕਿਅਿਾ ਪੂਰੀ

ਈਜ਼ੀ ਰਜਿਸਟ੍ਰੀ ਪ੍ਰਣਾਲੀ ਤਹਿਤ 48 ਘੰਟਿਆਂ ਵਿਚ ਹੋ ਜਾਵੇਗੀ ਪ੍ਰਕਿਅਿਾ ਪੂਰੀ ਚੰਡੀਗੜ੍ਹ, 1 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਦੀ ਰਜਿਸਟ੍ਰੀਆਂ ਕਰਵਾਉਣ ਵੇਲੇ ਹੁੰਦੀ ਖੱਜਲ ਖੁਆਰੀ ਦੇ ਚਲਦਿਆਂ ਚੁੱਕੇ ਗਏ ਅਹਿਮ ਕਦਮ ਤਹਿਤ ਈਜ਼ੀ ਰਜਿਸਟ੍ਰੀ ਪ੍ਰਣਾਲੀ ਤਹਿਤ ਸਿਰਫ਼ ਤੇ ਸਿਰਫ਼ 48 ਘੰਟਿਆਂ ਵਿਚ ਹੀ ਪ੍ਰਕਿਰਿਆ ਪੂਰੀ ਕਰ ਦਿੱਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਉਪਰੋਕਤ ਕਾਰਜ ਨੂੰ ਅਮਲੀ ਰੂਪ ਦੇਣ ਲਈ ਵਸੀਕਾ ਨਵੀਸ ਅਤੇ ਵਕੀਲਾਂ ਨਾਲ ਮੀਟਿੰਗ ਵੀ ਕੀਤੀ ਗਈ ਹੈ। ਨਹੀਂ ਹੋਣਾ ਪਵੇਗਾ ਲੋਕਾਂ ਨੂੰ ਦਫ਼ਤਰਾਂ ਵਿਚ ਖੱਜਲ ਖੁਆਰ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਜੋ ਪ੍ਰ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਦੇ ਚਲਦਿਆਂ ਲੋਕਾਂ ਨੂੰ ਦਫ਼ਤਰਾਂ ਵਿਚ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਅਤੇ ਨਾ ਹੀ ਏਜੰਟਾਂ ਜਾਂ ਵਿਚੋਲਿਆਂ ਨਾਲ ਵਾਹ ਪਵੇਗਾ ਕਿਉਂਕਿ ਹੁਣ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਰ ਜਾਣਕਾਰੀ ਮੋਬਾਈਲ ’ਤੇ ਮਿਲਿਆ ਕਰੇਗੀ ਅਤੇ ਇਹ ਪ੍ਰਣਾਲੀ ਤੇਜ਼ ਅਤੇ ਪਾਰਦਰਸ਼ੀ ਹੋਵੇਗੀ। ਰਜਿਸਟਰੀ ਨੂੰ ਲੈ ਕੇ ਸ਼ਿਕਾਇਤ ਹੋਣ ਤੇ ਵਟਸਐਪ ਰਾਹੀਂ ਕਰਵਾਈ ਜਾ ਸਕੇਗੀ ਦਰਜ ਰਜਿਸਟ੍ਰੀ ਪ੍ਰਕਿਰਿਆ ਸਬੰਧੀ ਜੇਕਰ ਕਿਸੇ ਨੂੰ ਕੋਈ ਸਿ਼ਕਾਇਤ ਦਰਜ ਕਰਵਾਉਣੀ ਪਵੇਗੀ ਤਾਂ ਇਕ ਵਟਸਐਪ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਕੋਈ ਵੀ ਰਜਿਸਟ੍ਰੀ ਕਰਵਾਉਣ ਵਾਲਾ ਵਿਅਕਤੀ ਸਿ਼ਕਾਇਤ ਦਰਜ ਕਰਵਾ ਸਕੇਗਾ ਤੇ ਜੇਕਰ ਕਿਸੇ ਵਿਅਕਤੀ ਕੋਲੋਂ ਕਿਸੇ ਵਲੋਂ ਰਿਸ਼ਵਤ ਮੰਗੀ ਜਾਂਦੀ ਹੈ ਤਾਂ ਵਟਸਐਪ ਲਿੰਕ ਰਾਹੀਂ ਤੁਰੰਤ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ। ਇਥੇ ਹੀ ਬਸ ਨਹੀਂ ਸਿ਼ਕਾਇਤ ਪ੍ਰਾਪਤ ਹੋਣ ਤੇ ਰਿਸ਼ਵਤ ਮੰਗਣ ਵਾਲੇ ਅਧਿਕਾਰੀ ਖਿਲਾਫ਼ ਕੀ ਕਾਰਵਾਈ ਕੀਤੀ ਗਈ ਹੈ ਸਬੰਧੀ ਅਪਟੂ ਡੇਟ ਜਾਣਕਾਰੀ ਵੀ ਮਿਲੇਗੀ।