post

Jasbeer Singh

(Chief Editor)

National

ਪਤੀ ਨੇ ਕਰਵਾਇਆ ਪਤਨੀ ਦੇ ਗਰਭ ਵਿਚ ਦੂਜੀ ਵਾਰ ਧੀ ਪੈਦਾ ਹੋਣ ਦਾ ਪਤਾ ਲੱਗਣ ਤੇ ਪਤਨੀ ਦਾ ਗਰਭਪਾਤ

post-img

ਪਤੀ ਨੇ ਕਰਵਾਇਆ ਪਤਨੀ ਦੇ ਗਰਭ ਵਿਚ ਦੂਜੀ ਵਾਰ ਧੀ ਪੈਦਾ ਹੋਣ ਦਾ ਪਤਾ ਲੱਗਣ ਤੇ ਪਤਨੀ ਦਾ ਗਰਭਪਾਤ ਬਿਹਾਰ : ਭਾਰਤ ਦੇਸ਼ ਦੇ ਬਿਹਾਰ ਦੇ ਛਪਰਾ ਜਿ਼ਲ੍ਹੇ ਦੇ ਸਹਿਜੀਤਪੁਰ ਥਾਣਾ ਖੇਤਰ ਦੇ ਪਿੰਡ ਮੋਤੀ ਛਪਰਾ ਵਿਚ ਜਦੋਂ ਪਤੀ ਨੂੰ ਪਤਨੀ ਦੇ ਗਰਭ ਵਿਚ ਦੂਜੀ ਵਾਰ ਧੀ ਪੈਦਾ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਪਤਨੀ ਦਾ ਗਰਭਪਾਤ ਕਰਵਾ ਦਿੱਤਾ। ਝੋਲਾਛਾਪ ਡਾਕਟਰ ਤੋਂ ਗਰਭਪਾਤ ਕਰਵਾਉਣ ਤੋਂ ਬਾਅਦ ਪਤਨੀ ਦੀ ਸਿਹਤ ਵਿਗੜ ਗਈ ਅਤੇ ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ। ਮਾਮਲਾ ਸਾਹਮਣੇ ਆਉਂਦੇ ਹੀ ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ। ਇਹ ਪੂਰੀ ਘਟਨਾ ਸਹਿਜੀਤਪੁਰ ਥਾਣਾ ਖੇਤਰ ਦੇ ਮੋਤੀ ਛਪਰਾ ਪਿੰਡ ਦੀ ਹੈ। ਮ੍ਰਿਤਕਾ ਦਾ ਨਾਮ ਰਾਗਿਨੀ ਦੇਵੀ ਹੈ ਜੋ ਕਿ ਪ੍ਰਵੀਨ ਕੁਮਾਰ ਦੀ ਪਤਨੀ ਸੀ। ਦੋਹਾਂ ਦਾ ਵਿਆਹ 2019 ਵਿਚ ਹੋਇਆ ਸੀ। ਵਿਆਹ ਤੋਂ ਬਾਅਦ ਰਾਗਿਨੀ ਨੂੰ ਇੱਕ ਬੇਟੀ ਹੋਈ। ਬੇਟੀ ਹੋਣ ਤੋਂ ਬਾਅਦ ਰਾਗਿਨੀ ਨੂੰ ਤੰਗ ਪਰੇਸ਼ਾਨ ਕਰਨ ਦਾ ਦੌਰ ਸ਼ੁਰੂ ਹੋ ਗਿਆ। 2024 ‘ਚ ਵੀ ਰਾਗਿਨੀ ਫਿਰ ਤੋਂ ਗਰਭਵਤੀ ਹੋ ਗਈ। ਇਸ ਵਾਰ ਪਤੀ ਪੁੱਤਰ ਚਾਹੁੰਦਾ ਸੀ। ਇਸ ਲਈ ਪ੍ਰਵੀਨ ਨੇ ਰਾਗਿਨੀ ਦਾ ਅਲਟਰਾਸਾਊਂਡ ਟੈਸਟ ਕਰਵਾਇਆ ਜਿੱਥੇ ਫਿਰ ਤੋਂ ਪਤਾ ਲੱਗਾ ਕਿ ਉਹ ਇੱਕ ਧੀ ਤੋਂ ਗਰਭਵਤੀ ਹੈ। ਰਾਗਿਨੀ ਗਰਭਪਾਤ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਪਤੀ ਦੇ ਦਬਾਅ ਕਾਰਨ ਉਹ ਗਰਭਪਾਤ ਕਰਵਾਉਣ ਲਈ ਰਾਜ਼ੀ ਹੋ ਗਈ। ਝੋਲਾਛਾਪ ਡਾਕਟਰ ਨੇ ਕੀਤਾ ਗਰਭਪਾਤ ਦੱਸਿਆ ਜਾ ਰਿਹਾ ਹੈ ਕਿ ਪਤੀ ਨੇ ਕਿਸੇ ਚੰਗੇ ਡਾਕਟਰ ਦੀ ਬਜਾਏ ਪਿੰਡ ਦੇ ਹੀ ਇਕ ਝੋਲਾਸ਼ਾਪ ਡਾਕਟਰ ਤੋਂ ਗਰਭਪਾਤ ਕਰਵਾ ਦਿੱਤਾ। ਗਰਭਪਾਤ ਤੋਂ ਬਾਅਦ ਰਾਗਿਨੀ ਦੀ ਸਿਹਤ ਵਿਗੜਣ ਲੱਗੀ। ਇਸ ਤੋਂ ਬਾਅਦ ਪਤੀ ਨੇ ਰਾਗਿਨੀ ਦੇ ਪਰਿਵਾਰ ਤੋਂ ਗੱਲ ਛੁਪਾਈ ਅਤੇ ਉਸ ਦਾ ਇਲਾਜ ਨਹੀਂ ਕਰਵਾਇਆ। ਰਾਗਿਨੀ ਦੀ ਸਿਹਤ ਇੰਨੀ ਵਿਗੜ ਗਈ ਕਿ 30 ਅਗਸਤ ਨੂੰ ਉਸ ਦੀ ਮੌਤ ਹੋ ਗਈ। ਰਾਗਿਨੀ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਉਸ ਦੀ ਲਾਸ਼ ਘਰ ‘ਚ ਹੀ ਛੱਡ ਕੇ ਭੱਜ ਗਏ। ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਛਾਪੇਮਾਰੀ ਕਰਕੇ ਲਾਸ਼ ਬਰਾਮਦ ਕੀਤੀ। ਪੁਲੀਸ ਨੇ ਰਾਗਿਨੀ ਦੇ ਪਤੀ ਪਰਵੀਨ ਦੀ ਭਾਲ ਕੀਤੀ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

Related Post

Instagram