post

Jasbeer Singh

(Chief Editor)

National

ਰਾਜਨੀਤੀ ਨੂੰ ਕੇਂਦਰ ’ਚ ਰੱਖ ਕੇ ਜਿਸ ‘ਇੰਦਰਾ ਫੈਲੋਸ਼ਿਪ’ ਦੀ ਸ਼ੁਰੂਆਤ ਕੀਤੀ ਸੀ ਅੱਜ ਇਹ ਪਹਿਲ ਮਹਿਲਾ ਲੀਡਰਸ਼ਿਪ ਦੇ ਇੱਕ ਸ਼

post-img

ਰਾਜਨੀਤੀ ਨੂੰ ਕੇਂਦਰ ’ਚ ਰੱਖ ਕੇ ਜਿਸ ‘ਇੰਦਰਾ ਫੈਲੋਸ਼ਿਪ’ ਦੀ ਸ਼ੁਰੂਆਤ ਕੀਤੀ ਸੀ ਅੱਜ ਇਹ ਪਹਿਲ ਮਹਿਲਾ ਲੀਡਰਸ਼ਿਪ ਦੇ ਇੱਕ ਸ਼ਕਤੀਸ਼ਾਲੀ ਕਾਫਲੇ ’ਚ ਤਬਦੀਲ ਹੋ ਚੁੱਕੀ ਹੈ : ਰਾਹੁਲ ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਰਾਜਨੀਤੀ ’ਚ ਮਹਿਲਾਵਾਂ ਦੀ ਵੱਧ ਹਿੱਸੇਦਾਰੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਹੀ ਮਾਇਨਿਆਂ ’ਚ ਬਰਾਬਰੀ ਤੇ ਨਿਆਂ ਲਈ ਇਹ ਜ਼ਰੂਰੀ ਹੈ। ਉਨ੍ਹਾਂ ਅਸਲ ਤਬਦੀਲੀ ਲਿਆਉਣ ਲਈ ਉਤਸ਼ਾਹਿਤ ਅੱਧੀ ਅਬਾਦੀ ਨੂੰ ‘ਸ਼ਕਤੀ ਮੁਹਿੰਮ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਰਾਜਨੀਤੀ ’ਚ ਮਹਿਲਾਵਾਂ ਦੇ ਹਿੱਤਾਂ ਲਈ ਬਰਾਬਰ ਮੌਕੇ ਮੁਹੱਈਆ ਕਰਨਾ ਹੈ। ਰਾਹੁਲ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਇੱਕ ਸਾਲ ਪਹਿਲਾਂ ਮਹਿਲਾ ਰਾਜਨੀਤੀ ਨੂੰ ਕੇਂਦਰ ’ਚ ਰੱਖ ਕੇ ਜਿਸ ‘ਇੰਦਰਾ ਫੈਲੋਸ਼ਿਪ’ ਦੀ ਸ਼ੁਰੂਆਤ ਕੀਤੀ ਸੀ ਅੱਜ ਇਹ ਪਹਿਲ ਮਹਿਲਾ ਲੀਡਰਸ਼ਿਪ ਦੇ ਇੱਕ ਸ਼ਕਤੀਸ਼ਾਲੀ ਕਾਫਲੇ ’ਚ ਤਬਦੀਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ’ਚ ਮਹਿਲਾਵਾਂ ਦੀ ਹਿੱਸੇਦਾਰੀ ਵਧਾਏ ਬਿਨਾਂ ਸਮਾਜ ’ਚ ਬਰਾਬਰੀ ਤੇ ਨਿਆਂ ਸੰਭਵ ਨਹੀਂ ਹੈ। ਅੱਧੀ ਅਬਾਦੀ, ਪੂਰਾ ਹੱਕ-ਹਿੱਸੇਦਾਰੀ, ਕਾਂਗਰਸ ਪਾਰਟੀ ਦੀ ਸੋਚ ਤੇ ਸੰਕਲਪ ਦਾ ਪ੍ਰਤੀਕ ਹੈ। ਕਾਂਗਰਸ ਆਗੂ ਨੇ ਕਿਹਾ, ‘ਮੈਂ ਇੱਕ ਵਾਰ ਫਿਰ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀਆਂ ਇੱਛੁਕ ਮਹਿਲਾਵਾਂ ਨੂੰ ‘ਸ਼ਕਤੀ ਮੁਹਿੰਮ’ ਨਾਲ ਜੁੜਨ ਤੇ ਮਹਿਲਾ ਕੇਂਦਰਿਤ ਰਾਜਨੀਤੀ ਦਾ ਹਿੱਸਾ ਬਣਨ ਦਾ ਸੱਦਾ ਦਿੰਦਾ ਹਾਂ। ਸ਼ਕਤੀ ਮੁਹਿੰਮ ਨਾਲ ਜੁੜ ਕੇ ਮਹਿਲਾਵਾਂ ਬਲਾਕ ਪੱਧਰ ’ਤੇ ਮਜ਼ਬੂਤ ਸੰਗਠਨ ਦਾ ਨਿਰਮਾਣ ਕਰ ਰਹੀਆਂ ਹਨ। ਉਨ੍ਹਾਂ ਨੂੰ ਸਿੱਖਣ, ਅੱਗੇ ਵਧਣ ਅਤੇ ਤਬਦੀਲੀ ਲਿਆਉਣ ਦਾ ਮੌਕਾ ਮਿਲ ਰਿਹਾ ਹੈ। ਤੁਸੀਂ ਵੀ ਇਸ ਤਬਦੀਲੀ ਦਾ ਹਿੱਸਾ ਬਣੋ ਤੇ ਇੰਦਰਾ ਫੈਲੋਸ਼ਿਪ ਰਾਹੀਂ ਸ਼ਕਤੀ ਮੁਹਿੰਮ ਨਾਲ ਜੁੜੋ ।

Related Post