ਇੰਟਰਨੈਸ਼ਨਲ ਸਿੱਖ ਫੋਰਮ ਨੇ ਤੀਜੀ ਵਰ੍ਹੇਗੰਢ ਮੌਕੇ 50 ਸਾਬਤ ਸੂਰਤ ਗੁਰਸਿੱਖ ਬੱਚਿਆਂ ਨੂੰ ‘ਪ੍ਰਾਇਡ ਆਫ਼ ਖ਼ਾਲਸਾ ਪੰਥ’ ਪੁਰਸ
- by Jasbeer Singh
- October 3, 2024
ਇੰਟਰਨੈਸ਼ਨਲ ਸਿੱਖ ਫੋਰਮ ਨੇ ਤੀਜੀ ਵਰ੍ਹੇਗੰਢ ਮੌਕੇ 50 ਸਾਬਤ ਸੂਰਤ ਗੁਰਸਿੱਖ ਬੱਚਿਆਂ ਨੂੰ ‘ਪ੍ਰਾਇਡ ਆਫ਼ ਖ਼ਾਲਸਾ ਪੰਥ’ ਪੁਰਸਕਾਰ ਦਿੱਤੇ ਬੱਚਿਆਂ ਦੇ ਭਵਿੱਖ ਲਈ ਸਿੱਖਿਆ ਦਾ ਪ੍ਰਸ਼ਾਦ ਜ਼ਰੂਰੀ: ਡਾ. ਦਵਿੰਦਰ ਸਿੰਘ ਹਰ ਧਰਮ ਦਾ ਸਤਿਕਾਰ ਕਰਨਾ ਸਾਡਾ ਫਰਜ਼: ਡੀ.ਆਈ.ਜੀ. ਸਿੱਧੂ ਪਟਿਆਲਾ : ਇੰਟਰਨੈਸ਼ਨਲ ਸਿੱਖ ਫੋਰਮ ਵੱਲੋਂ ਯੂਥ ਪ੍ਰੋਗਰੈਸਿਵ ਫੋਰਮ ਦੇ ਸਹਿਯੋਗ ਨਾਲ ਅੱਜ ਇੱਥੇ ਹੋਟਲ ਇਕਬਾਲ ਇੰਨ ਵਿਖੇ ਡਾ.ਦਵਿੰਦਰ ਸਿੰਘ ਚੇਅਰਮੈਨ ਕਲਗੀਧਰ ਟਰੱਸਟ ਬੜੂ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਾਬਤ ਸੂਰਤ 50 ਸਿੱਖ ਬੱਚਿਆਂ ਨੂੰ ‘ਪ੍ਰਾਇਡ ਆਫ਼ ਖ਼ਾਲਸਾ ਪੰਥ’ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸ. ਮਨਦੀਪ ਸਿੰਘ ਸਿੱਧੂ ਡੀ.ਆਈ.ਜੀ. ਪਟਿਆਲਾ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਸ. ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀਕਲਾ ਗਰੁੱਪ, ਡਾ. ਜਸਵਿੰਦਰ ਕੌਰ ਦਰਦੀ, ਡਾ. ਕੰਵਲਜੀਤ ਕੌਰ, ਡਾ. ਇੰਦਰਪ੍ਰੀਤ ਕੌਰ ਦਰਦੀ, ਸ੍ਰ. ਹਰਪ੍ਰੀਤ ਸਿੰਘ ਦਰਦੀ, ਡਾ. ਪ੍ਰਭਲੀਨ ਸਿੰਘ ਪ੍ਰਧਾਨ ਬਾਈ.ਪੀ.ਐਸ.ਐਫ., ਕਿਰਨਜੀਤ ਸਿੰਘ ਰਮਾਡਾ ਗਰੁੱਪ, ਸਿਮਰਨਜੀਤ ਸਿੰਘ, ਸਿਮਰਨਪ੍ਰੀਤ ਸਿੰਘ, ਐਡਵੋਕੇਟ ਪ੍ਰਿਤਪਾਲ ਸਿੰਘ ਪੰਨੂ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੋਰਮ, ਸਤਵਿੰਦਰ ਸਿੰਘ ਟੌਹੜਾ ਅਤੇ ਜਸਮੇਰ ਸਿੰਘ ਲਾਛੜੂ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ. ਸੁਰਿੰਦਰ ਸਿੰਘ ਚੱਢਾ ਸ਼ਕਾਲਰਫੀਲਡ ਸਕੂਲ, ਕੰਵਲਜੀਤ ਸਿੰਘ ਲਿਪਸੀ, ਡਾ. ਹਰਜਿੰਦਰ ਸਿੰਘ ਵਾਲੀਆ, ਗੁਰਮੀਤ ਸਿੰਘ ਸਡਾਣਾ ਬ੍ਰਦਰਜ਼ ਵਾਲੇ, ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਦਵਿੰਦਰ ਸਿੰਘ ਬੜੂ ਸਾਹਿਬ ਵਾਲਿਆਂ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਜੋ ਗ਼ਲਤ ਰਸਤਿਆਂ ਵੱਲ ਜਾ ਰਹੀ ਹੈ, ਨੂੰ ਚੰਗੇ ਰਸਤੇ ਪਾਉਣ ਲਈ ਚੰਗੀ ਸਿੱਖਿਆ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਿੱਖ ਲਈ ਦਸਤਾਰ ਕਿੰਨਾ ਜ਼ਰੂਰੀ ਹੈ ਇਹ ਸਮਝਣ ਦੀ ਲੋੜ ਹੈ ਇੱਕ ਸਿੱਖ ਨੂੰ ਕੇਸ ਰੱਖਣੇ ਕਿਉਂ ਜ਼ਰੂਰੀ ਹਨ ਇਹ ਵੀ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਤੇਜ ਸਿੰਘ, ਸੰਤ ਬਾਬਾ ਨਿਧਾਨ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਕਿਰਪਾ ਸਦਕਾ ਇਸ ਸਮੇਂ ਸੈਂਕੜੇ ਬੱਚੇ ਬੜੂ ਸਾਹਿਬ ਟਰੱਸਟ ਤੋਂ ਮੁਫਤ ਸਿੱਖਿਆ ਲੈ ਰਹੇ ਹਨ। ਇਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਕੁੱਝ ਚੰਗਾ ਸਿੱਖ ਸਕੇ। ਉਨ੍ਹਾਂ ਕਿਹਾ ਕਿ ਸਿੱਖ ਫੋਰਮ ਵੱਲੋਂ ਕਰਵਾਇਆ ਇਹ ਸਮਾਗਮ ਚੰਗਾ ਉਪਰਾਲਾ ਹੈ। ਸਾਨੂੰ ਸਾਡੇ ਸਿੱਖ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਅਤੇ ਰਹਿਤ ਮਰਿਆਦਾ ਰੱਖਣ ਲਈ ਪ੍ਰੇਰਿਤ ਕਰਨ ਵਾਸਤੇ ਅਜਿਹੇ ਸਮਾਗਮਾਂ ਦਾ ਹਿੱਸਾ ਬਣਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇੰਟਰਨੈਸ਼ਨਲ ਸਿੱਖ ਫੋਰਮ ਦਾ ਇਹ ਚੰਗਾ ਉਪਰਾਲਾ ਹੈ, ਜਿਸ ਨਾਲ ਸਾਡੇ ਸਿੱਖ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਮਾਗਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਅਜਿਹੇ ਉਪਰਾਲਿਆਂ ਦੀ ਲੋੜ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਚੰਗੀ ਸੇਧ ਮਿਲ ਸਕੇ। ਸ੍ਰ. ਸਿੱਧੂ ਨੇ ਕਿਹਾ ਕਿ ਸਾਨੂੰ ਧਰਮ ਅਤੇ ਸਿੱਖਿਆ ਦੇ ਨਾਲ-ਨਾਲ ਸਿਹਤ ਪ੍ਰਤੀ ਵੀ ਅੱਗੇ ਆਉਣ ਦੀ ਲੋੜ ਹੈ ਤਾਂ ਕਿ ਗਰੀਬ ਪਰਿਵਾਰਾਂ ਦੀ ਬਿਮਾਰੀ ਦਾ ਮੁਫ਼ਤ ਇਲਾਜ ਕਰਵਾ ਸਕੀਏ ਉਨ੍ਹਾਂ ਕਿਹਾ ਕਿ ਸਾਰੇ ਧਰਮ ਬਰਾਬਰ ਹਨ ਇਸ ਲਈ ਇੱਕ ਵਿਸ਼ੇਸ਼ ਧਰਮ ਛੱਡਕੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਅਜਿਹੇ ਉਪਰਾਲਿਆਂ ਵੱਲ ਪ੍ਰੇਰਿਤ ਕਰਾਂਗੇ ਤਾਂ ਉਹ ਕੁਰੀਤੀਆਂ ਤੋਂ ਦੂਰ ਰਹਿਣਗੇ। ਇਸ ਮੌਕੇ ਸ. ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਇੰਟਰਨੈਸ਼ਨਲ ਸਿੱਖ ਫੋਰਮ ਪਿਛਲੇ ਕੁਝ ਸਾਲਾਂ ਤੋਂ ਹੋਂਦ ਵਿਚ ਆਈ ਹੈ, ਜੋ ਯੂਥ ਪ੍ਰੋਗਰੈਸਿਵ ਦੇ ਸਹਿਯੋਗ ਨਾਲ ਸਿੱਖ ਬੱਚਿਆਂ ਨੂੰ ਚੰਗੀਆਂ ਪਦਵੀਆਂ ’ਤੇ ਬਿਠਾਉਣ ਦੇ ਮਕਸਦ ਨਾਲ ਉੱਚ ਵਿਦਿਆ ਹਾਸਲ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਵੱਡੀ ਗਿਣਤੀ ਵਿਚ ਸਿੱਖ ਬੱਚੇ ਆਈ.ਏ.ਐਸ., ਪੀ.ਸੀ.ਐਸ. ਅਤੇ ਐਮ.ਬੀ.ਬੀ.ਐਸ. ਵਰਗੀਆਂ ਉੱਚ ਵਿਦਿਆ ਮੁਫਤ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਅਸੀਂ ਆਪਣੇ ਸਿੱਖ ਪਰਿਵਾਰਾਂ ਦੇ ਉਨ੍ਹਾਂ ਗਰੀਬ ਬੱਚਿਆਂ ਜੋ ਗਰੀਬੀ ਕਰਕੇ ਪੜ੍ਹ ਲਿਖ ਨਹੀਂ ਸਕਦੇ, ਪਰ ਪੜ੍ਹਾਈ ਵਿਚ ਹੁਸ਼ਿਆਰ ਹਨ, ਨੂੰ ਉਚ ਵਿਦਿਆ ਦੇ ਕੇ ਚੰਗੇ ਅਫ਼ਸਰ ਬਣਾ ਸਕੀਏ। ਇਸ ਮੌਕੇ ਜਗਮੋਹਨ ਸਿੰਘ ਕਥੂਰੀਆ, ਹਰਮਿੰਦਰਪਾਲ ਵਿੰਟੀ, ਰਵਿੰਦਰਪਾਲ ਸਿੰਘ ਸਲੂਜਾ, ਐਸ.ਐਸ. ਚੱਢਾ, ਹਰਿੰਦਰਪਾਲ ਸਿੰਘ ਟੌਹੜਾ, ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ.ਜੀ.ਪੀ.ਸੀ., ਅਮਰਜੀਤ ਸਿੰਘ ਗੁਜਰਾਲ, ਸੁਰਿੰਦਰ ਸਿੰਘ ਚੱਢਾ, ਦਲਜੀਤ ਸਿੰਘ ਛੀਨਾ, ਜਸਵੀਰ ਸਿੰਘ, ਸਾਬਕਾ ਹੈਡ ਗ੍ਰੰਥੀ ਸੁਖਦੇਵ ਸਿੰਘ, ਸੁਰਿੰਦਰ ਸਿੰਘ ਛੱਤਵਾਲ, ਨਰਿੰਦਰ ਸਿੰਘ, ਹਰਪ੍ਰੀਤ ਸਿੰਘ ਗਿੱਲ, ਸੁਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਰਮਨਜੀਤ ਕੌਰ, ਜਤਿੰਦਰ ਕੌਰ ਸਮੇਤ ਵੱਡੀ ਗਿਣਤੀ ’ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲਾਂ ਦਾ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ, ਜਿਨ੍ਹਾਂ ਨੇ ਇਸ ਸਮਾਗਮ ਦੀ ਸਫਲਤਾ ’ਚ ਵੱਡਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਗੁਰੂ ਅਰਜਨ ਸੇਵਾ ਮਿਸ਼ਨ, ਖਾਲਸਾ ਸ਼ਤਾਬਦੀ ਕਮੇਟੀ, ਆਨੰਦ ਨਗਰ ਸੇਵਾ ਸੁਸਾਇਟੀ, ਗੁਰਦੁਆਰਾ ਨਵੀਨ ਸਿੰਘ ਸਭਾ ਸੁਸਾਇਟੀ, ਪੋਠੋਹਾਰ ਐਸੋਸੀਏਸ਼ਨ, ਗੁਰੂ ਹਰਿਗੋਬਿੰਦ ਸੇਵਾ ਸੁਸਾਇਟੀ, ਖਾਲਸਾ ਮੁਹੱਲਾ ਸੇਵਾ ਸੁਸਾਇਟੀ, ਗੁਰੂ ਰਾਮਦਾਸ ਦੀਵਾਨ ਹਾਲ ਸੇਵਾ ਸੁਸਾਇਟੀ, ਗਤਕਾ ਫੈਡਰੇਸ਼ਨ ਸਮੇਤ ਵੱਡੀ ਗਿਣਤੀ ’ਚ ਧਾਰਮਿਕ ਸੰਸਥਾਵਾਂ ਨੇ ਸੇਵਾ ਨਿਭਾਈ।
Related Post
Popular News
Hot Categories
Subscribe To Our Newsletter
No spam, notifications only about new products, updates.