
ਇਸਲਾਮੀ ਸਮੂਹ ਹਿਜ਼ਬ-ਉਤ-ਤਹਿਰੀਕ ਨੂੰ ਸਰਕਾਰ ਨੇ ਐਲਾਨਿਆਂ ਪਾਬੰਦੀਸ਼ੁਦੀ ਸੰਗਠਨ
- by Jasbeer Singh
- October 11, 2024

ਇਸਲਾਮੀ ਸਮੂਹ ਹਿਜ਼ਬ-ਉਤ-ਤਹਿਰੀਕ ਨੂੰ ਸਰਕਾਰ ਨੇ ਐਲਾਨਿਆਂ ਪਾਬੰਦੀਸ਼ੁਦੀ ਸੰਗਠਨ ਨਵੀਂ ਦਿੱਲੀ : ਭਾਰਤ ਸਰਕਾਰ ਨੇ ਇਸਲਾਮੀ ਸਮੂਹ ਹਿਜ਼ਬ-ਉਤ-ਤਹਿਰੀਕ (ਐੱਚਯੂਟੀ) ਨੂੰ ਅੱਜ ਪਾਬੰਦੀਸ਼ੁਦੀ ਸੰਗਠਨ ਐਲਾਨ ਦਿੱਤਾ ਹੈ ਕਿਉਂਕਿ ਇਸ ਦਾ ਉਦੇਸ਼ ਜਿਹਾਦ ਅਤੇ ਅਤਿਵਾਦੀ ਗਤੀਵਿਧੀਆਂ ਰਾਹੀਂ ਆਲਮੀ ਪੱਧਰ ’ਤੇ ਇਸਲਾਮੀ ਦੇਸ਼ ਅਤੇ ਖਿਲਾਫਤ ਸਥਾਪਤ ਕਰਨਾ ਹੈ। ਇਸਲਾਮੀ ਸਮੂਹ ਐੱਚਯੂਟੀ 1953 ਵਿੱਚ ਯੇਰੂਸ਼ਲਮ ਵਿੱਚ ਬਣਿਆ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਐੱਚਯੂਟੀ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਤੇ ਆਈਐੱਸਆਈਐੱਸ ਵਰਗੇ ਅਤਿਵਾਦੀ ਸੰਗਠਨਾਂ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਤੇ ਅਤਿਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨ ਵਿੱਚ ਸ਼ਾਮਲ ਹੈ । ਐੱਚ ਯੂ ਟੀ ਵੱਖ ਵੱਖ ਸੋਸ਼ਲ ਮੀਡੀਆ ਮੰਚ, ਸੁਰੱਖਿਅਤ ਐਪ ਦੀ ਵਰਤੋਂ ਕਰਕੇ ਅਤੇ ‘ਦਾਵਾਹ’ (ਸੱਦਾ) ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਿਹਾ ਹੈ ।