post

Jasbeer Singh

(Chief Editor)

Patiala News

ਖੇਤਰੀ ਯੁਵਕ ਮੇਲੇ ਵਿੱਚ ਦੂਸਰੇ ਦਿਨ ਵੀ ਖ਼ਾਲਸਾ ਕਾਲਜ ਪਟਿਆਲਾ ਦੀ ਸਰਦਾਰੀ ਰਹੀ ਬਰਕਰਾਰ

post-img

ਖੇਤਰੀ ਯੁਵਕ ਮੇਲੇ ਵਿੱਚ ਦੂਸਰੇ ਦਿਨ ਵੀ ਖ਼ਾਲਸਾ ਕਾਲਜ ਪਟਿਆਲਾ ਦੀ ਸਰਦਾਰੀ ਰਹੀ ਬਰਕਰਾਰ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਜ਼ੋਨ ਦੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਖ਼ੇਤਰੀ ਯੁਵਕ ਮੇਲੇ ਦਾ ਅੱਜ ਦੂਜਾ ਦਿਨ ਵੀ ਖ਼ਾਲਸਾ ਕਾਲਜ ਪਟਿਆਲਾ ਦੇ ਨਾਮ ਰਿਹਾ। ਅੱਜ ਯੁਵਕ ਮੇਲੇ ਵਿੱਚ ਵੱਖ-ਵੱਖ ਵੰਨਗੀਆਂ ਦੇ ਕਰਵਾਏ ਗਏ ਸੱਤ ਮੁਕਾਬਲਿਆਂ ਵਿੱਚੋਂ ਖ਼ਾਲਸਾ ਕਾਲਜ ਪਟਿਆਲਾ ਨੇ ਛੇ ਵਿੱਚ ਪਹਿਲੀ, ਦੂਜੀ ਜਾਂ ਤੀਸਰੀ ਪੋਜੀਸ਼ਨ ਹਾਸਿਲ ਕੀਤੀ । ਅੱਜ ਦਾ ਦਿਨ ਨਾਟਕ, ਮਿਮਿੱਕਰੀ ਅਤੇ ਕਲਾਸੀਕਲ ਇੰਸਟਰੂਮੈਂਟ ਪ੍ਰਕਸ਼ਨ ਦੇ ਮੁਕਾਬਲਿਆਂ ਨਾਲ ਆਰੰਭ ਹੋਇਆ। ਇਸ ਖੇਤਰੀ ਯੁਵਕ ਮੇਲੇ ਵਿੱਚ ਮਾਣਯੋਗ ਸ. ਗੁਰਮੀਤ ਸਿੰਘ ਬੂਹ, ਮੈਂਬਰ ਇੰਚਾਰਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਪੰਜਾਬ ਦੇ ਉੱਘੇ ਸੰਗੀਤਕਾਰ ਡਾ. ਮਨਮੋਹਨ ਸ਼ਰਮਾ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਨ੍ਹਾਂ ਤੋਂ ਇਲਾਵਾ ਅਦਾਕਾਰ ਰੰਗਕਰਮੀ ਰਾਜ ਜੋਸ਼ੀ, ਨਾਟਕਕਾਰ ਸੋਮਪਾਲ ਹੀਰਾ, ਸ.ਜਸਵਿੰਦਰ ਸਿੰਘ ਰੇਖੀ ਸਵੀਪ ਨੋਡਲ ਅਫ਼ਸਰ, ਚਕਰੇਸ ਕੁਮਾਰ, ਵੱਖ -ਵੱਖ ਕਾਲਜਾਂ ਦੇ ਪਿ੍ਰੰਸੀਪਲ ਸਾਹਿਬਾਨ ਅਤੇ ਹੋਰ ਕਈ ਮੁਅੱਜਜ਼ ਸਖ਼ਸ਼ੀਅਤਾਂ ਨੇ ਉਚੇਚੇ ਤੌਰ ’ਤੇ ਪਹੁੰਚੀਆਂ ਹੋਈਆਂ ਸਨ । ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਮੁਬਾਰਕ ਮੌਕੇ ’ਤੇ ਪਹੁੰਚੀਆਂ ਸਾਰੀਆਂ ਸਤਿਕਾਰਿਤ ਸਖ਼ਸ਼ੀਅਤਾਂ ਨੂੰ ’ਜੀ ਆਇਆ’ ਕਹਿੰਦੇ ਹੋਏ ਦੱਸਿਆ ਕਿ ਵਿਦਿਆਰਥੀ ਸਮਾਜ ਦਾ ਸਰਮਾਇਆ ਹੁੰਦੇ ਹਨ ਤੇ ਅਜਿਹੇ ਯੁਵਕ ਮੇਲੇ ਉਹਨਾਂ ਦੇ ਸ਼ਖਸ਼ੀਅਤ ਉਸਾਰੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਲਈ ਉੱਚੀਆਂ ਪ੍ਰੰਪਰਿਕ ਮਰਿਆਦਾਵਾਂ ਵਾਲਾ ਸੱਭਿਆਚਾਰ ਸਾਹਮਣੇ ਲਿਆਈਏ ਤਾਂ ਜੋ ਤੰਦਰੁਸਤ ਸਮਾਜ ਦੇ ਸਿਰਜਨਾ ਕੀਤੀ ਜਾ ਸਕੇ । ਸ. ਗੁਰਮੀਤ ਸਿੰਘ ਬੂਹ ਨੇ ਯੁਵਕ ਮੇਲੇ ਦੇ ਸੁਚੱਜੇ ਪ੍ਰਬੰਧਨ ਲਈ ਮੁਬਾਰਕਵਾਦ ਦਿੰਦਿਆਂ ਵਿਦਿਆਰਥੀਆਂ ਨੂੰ ਅਗਾਂਹਵਧੂ ਸੋਚ ਦੇ ਧਾਰਨੀ ਬਣਨ ਲਈ ਪ੍ਰੇਰਿਆ ਉਨ੍ਹਾਂ ਨੇ ਕਿਹਾ ਯੁਵਕ ਮੇਲੇ ਸਾਨੂੰ ਆਪਣੀ ਵਿਰਾਸਤ ਤੇ ਸਾਡੇ ਸੱਭਿਆਚਾਰ ਨਾਲ ਜੋੜਦੇ ਹਨ ਜਿਨ੍ਹਾਂ ਦਾ ਨਿੱਘ ਮਾਣਦੇ ਹੋਏ ਸਾਨੂੰ ਆਪਣੀ ਵਿਰਾਸਤ ਨੂੰ ਸੰਭਾਲਣ ਦਾ ਮੌਕਾ ਵੀ ਮਿਲਦਾ ਹੈ । ਉੱਘੇ ਸੰਗੀਤਕਾਰ ਡਾ.ਮਨਮੋਹਨ ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਅੰਦਰ ਅਥਾਹ ਸਮਰੱਥਾ ਹੁੰਦੀ ਹੈ। ਲੋੜ ਹੈ ਤਾਂ ਸਿਰਫ਼ ਸਹੀ ਸੇਧ ਦੇਣ ਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਅਧਿਆਪਕ ਦੀ ਸੁਚੱਜੀ ਅਗਵਾਈ ਹੀ ਉਨ੍ਹਾਂ ਅੰਦਰ ਲੁਕੇ ਹੁਨਰ ਦੀ ਸਹੀ ਪਰਖ ਕਰਕੇ ਮੰਚ ਤੇ ਪੇਸ਼ਕਾਰੀ ਦੇ ਯੋਗ ਬਣਾਉਂਦੀ ਹੈ। ਦੂਸਰੇ ਦਿਨ ਹੋਏ ਮੁਕਾਬਲਿਆਂ ਵਿੱਚ ਨਾਟਕ ਵਿੱਚ ਮੋਦੀ ਕਾਲਜ ਪਟਿਆਲਾ ਨੇ ਪਹਿਲਾ, ਖ਼ਾਲਸਾ ਕਾਲਜ ਪਟਿਆਲਾ ਨੇ ਦੂਜਾ ਅਤੇ ਮਹਿੰਦਰਾ ਕਾਲਜ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਮਿਮਿੱਕਰੀ ਵਿੱਚ ਖ਼ਾਲਸਾ ਕਾਲਜ ਪਟਿਆਲਾ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਕੈਂਪਸ ਨੇ ਦੂਜਾ ਅਤੇ ਮੋਦੀ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਕਲਾਸੀਕਲ ਇੰਸਟਰੂਮੈਂਟ ਪ੍ਰਕਸ਼ਨ ਵਿੱਚ ਖ਼ਾਲਸਾ ਕਾਲਜ ਪਟਿਆਲਾ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਕੈਂਪਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।ਕਲਾਸੀਕਲ ਇੰਸਟਰੂਮੈਂਟ ਨਾਨ ਪ੍ਰਕਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਨੇ ਪਹਿਲਾ, ਮਹਿੰਦਰਾ ਕਾਲਜ ਨੇ ਦੂਜਾ ਅਤੇ ਖ਼ਾਲਸਾ ਕਾਲਜ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪੱਛਮੀ ਸੋਲੋ ਇੰਸਟਰੂਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਨੇ ਪਹਿਲਾ, ਮਹਿੰਦਰਾ ਕਾਲਜ ਨੇ ਦੂਜਾ ਅਤੇ ਗੌਰਮੈਂਟ ਬਿਕਰਮ ਕਾਲਜ ਆਫ ਕਾਮਰਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪੱਛਮੀ ਸੋਲੋ ਗਾਇਨ ਵਿੱਚ ਮਹਿੰਦਰਾ ਕਾਲਜ ਨੇ ਪਹਿਲਾ, ਗੌਰਮੈਂਟ ਗਰਲਜ ਕਾਲਜ ਪਟਿਆਲਾ ਨੇ ਦੂਜਾ ਅਤੇ ਖ਼ਾਲਸਾ ਕਾਲਜ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪੱਛਮੀ ਸਮੂਹ ਗਾਇਨ ਵਿੱਚ ਖ਼ਾਲਸਾ ਕਾਲਜ ਪਟਿਆਲਾ ਨੇ ਪਹਿਲਾ, ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਨੇ ਦੂਜਾ ਅਤੇ ਮਹਿੰਦਰਾ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸਾਹ ਨਾਲ ਭਾਗ ਲਿਆ ਅਤੇ ਵੱਖ -ਵੱਖ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਖ਼ਾਲਸਾ ਕਾਲਜ ਪਟਿਆਲਾ ਦੇ ਡੀਨ ਸੱਭਿਆਚਾਰਕ ਸਰਗਰਮੀਆਂ ਡਾ.ਹਰਵਿੰਦਰ ਕੌਰ ਦੇ ਅਹਿਮ ਉਪਰਾਲਿਆਂ ਸਦਕਾ ਇਸ ਮੇਲੇ ਦੇ ਦੂਸਰੇ ਦਿਨ ਵੀ ਸਫ਼ਲਤਾਪੂਰਵਕ ਨੇਪਰੇ ਚਾੜਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਬਹੁਤ ਸੀ ਉਤਸਾਹ ਨਾਲ ਸ਼ਮੂਲੀਅਤ ਕੀਤੀ ।

Related Post